ਅਣ ਅਧਿਕਾਰਤ ਕਲੋਨੀਆਂ ਵਾਲੇ ਕਿਵੇਂ ਕਰਵਾਉਂਦੇ ਹਨ ਰਜਿਸਟਰੀਆਂ ਖੋਲਾਂਗੇ ਪੋਲ
ਜਲੰਧਰ, 22 ਸਤੰਬਰ (ਧਰਮਿੰਦਰ ਸੌਂਧੀ) : ਬਰਸਾਤੀ ਮੌਸਮ ਦਾ ਅਸਰ ਸਬ- ਰਜਿਸਟਰਾਰ ਜਲੰਧਰ 2 ਵਿੱਚ ਹੁੰਦਾ ਪਰ ਜਲੰਧਰ 1 ਵਿੱਚ ਨਹੀਂ । ਪ੍ਰਸ਼ਾਸਨ ਨੇ ਵੈਸੇ ਤਾਂ ਜਨਤਾ ਦੀ ਸਹੂਲਤ ਵਾਸਤੇ ਇਕ ਟੋਕਨ ਮੀਟਰ ਲਾਇਆ ਹੈ ਕਿ ਰਜਿਸਟਰੀ ਕਰਵਾਉਣ ਵਾਲੇ ਨੂੰ ਪਤਾ ਹੋਵੇ ਕਿ ਮੇਰੀ ਵਾਰੀ ਕਦੋਂ ਆਉਣੀ ਹੈ ਪਰ ਇਹ ਸਭ ਤਾਂ ਖਾਨਾ ਪੂਰਤੀ ਹੈ।
ਰਜਿਸਟਰੀ ਲਈ ਰਿਸ਼ਵਤ ਦੇ ਵੱਖ-ਵੱਖ ਰੇਟ ਤੈਅ : ਸੂਤਰ
-
10000 ਰੁਪਏ ਰਜਿਸਟਰੀ ਰਿਸ਼ਵਤ
-
ਮੁਖਤਾਰ ਨਾਮਾ 5000 ਰੁਪਏ
-
ਲੋਗ ਆਊਟ 100 ਰੁਪਏ
-
ਮੋਟੂ ਅਤੇ ਪਤਲੂ ਦਾ 100 ਰੁਪਏ ਵੱਖਰਾ
-
ਰਿਸ਼ਵਤ ਦੇ ਟੀਕਾਕਰਨ ਦੇ ਵਖਰੇ ਰੇਟ ਮੋਕੇ ਤੇ
ਰਿਸ਼ਵਤ ਦੇ ਟੀਕਾ ਕਰਨ ਦੇ ਵੱਖਰੇ ਪੈਸੇ ਤੈਅ ਸ਼ੁਦਾ ਹਨ । ਇਹ ਦੇਈ ਜਾਉ ਭਾਵੇਂ ਜਾਲੀ ਕਲਾਸੀਫਿਕੇਸਨ ਅਤੇ ਜਾਲੀ NOC ਲਗਾਉ ਰਜਿਸਟਰੀ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ। ਜਦੋਂ ਟੋਕਨ ਮੀਟਰ ਸਬੰਧੀ ਵੱਖ ਵੱਖ ਰਜਿਸਟਰੀ ਕਲਰਕ ਨੂੰ ਪੁਛਿਆ ਤਾਂ ਜਲੰਧਰ -1 ਨੇ ਕਿਹਾ ਕਿ ਹੁਣ ਡਾਕੂਮੈਂਟ ਘੱਟ ਹੁੰਦੇ ਹਨ ਇਸ ਲਈ ਟੋਕਨ ਮੀਟਰ ਦੀ ਲੋੜ ਨਹੀਂ ਪੈਂਦੀ ਪਰ ਜਦੋਂ ਜਲੰਧਰ -2 ਨੂੰ ਪੁੱਛਿਆ ਤਾਂ ਉਹਨਾਂ ਕਿਹਾ ਮੀਂਹ ਕਰਕੇ ਮੀਟਰ ਖਰਾਬ ਹੈ ਭਲਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਆਪਸ ਵਿੱਚ ਬਿਆਨ ਕਿਉਂ ਨਹੀਂ ਰਲਦੇ। ਕਿਵੇਂ ਅਣ ਅਧਿਕਾਰਤ ਕਲੋਨੀਆਂ ਵਾਲੇ ਕਿਵੇਂ ਕਰਵਾਉਂਦੇ ਹਨ ਰਜਿਸਟਰੀਆਂ ਖੋਲਾਂਗੇ ਸਭ ਦੀ ਪੋਲ।