ਜੰਡਿਆਲਾ ਗੁਰੂ, 06 ਅਗਸਤ (ਕੰਵਲਜੀਤ ਸਿੰਘ ਲਾਡੀ) : ਅੱਜ ਜੀ.ਟੀ.ਰੋਡ ਨਿੱਝਰਪੁਰਾ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਟੋਲ ਮੁਕਤ ਬਣਾ ਕੇ ਪੰਜਾਬ ਭਰ ‘ਚ ਚੱਲਣ ਵਾਲੇ ਅਣ-ਅਧਿਕਾਰਤ ਵਾਹਨਾਂ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਸਵੇਰੇ 11.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਧਰਨਾ ਦਿੱਤਾ ਗਿਆ।
ਯੂਨਾਈਟਿਡ ਟਰੇਡ ਯੂਨੀਅਨ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਪ੍ਰਧਾਨ ਰਜਿੰਦਰ ਸਿੰਘ, ਅੰਮਿ੍ਤਸਰ ਦਿਹਤੀ ਪ੍ਰਧਾਨ ਸਾਹਿਬ ਸਿੰਘ ਅਤੇ ਅਜਨਾਲਾ ਪ੍ਰਧਾਨ ਗੋਖਨਾਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਾਹਨ ਜਿਵੇਂ ਕਿ ਛੋਟੇ ਹਾਥੀ ਅਤੇ ਪਿਕਅੱਪ ਗੱਡੀਆਂ ਸਰਕਾਰ ਵੱਲੋਂ ਲਗਾਏ ਜਾਂਦੇ ਸਾਰੇ ਟੈਕਸ ਅਦਾ ਕਰਦੀਆਂ ਹਨ।
ਇਸ ਤੋਂ ਇਲਾਵਾ ਜਦੋਂ ਕੰਪਨੀ ਤੋਂ ਗੱਡੀ ਖਰੀਦੀ ਜਾਂਦੀ ਹੈ ਤਾਂ ਉਹ ਸਾਰੇ ਟੈਕਸ ਅਤੇ ਜੀ.ਐੱਸ.ਟੀ. ਇੰਨਾ ਹੀ ਨਹੀਂ ਅਜਿਹੇ ਵਾਹਨ ਹਰ ਰੋਜ਼ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਕਿਉਂਕਿ ਇਨ੍ਹਾਂ ਨੂੰ ਕਿਸੇ ਕੰਪਨੀ ਵੱਲੋਂ ਨਹੀਂ ਸਗੋਂ ਸਥਾਨਕ ਕਾਰੀਗਰਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ।
ਜਿਸ ਕਾਰਨ ਉਨ੍ਹਾਂ ਦੇ ਰੁਜ਼ਗਾਰ ਵਿੱਚ ਕਾਫੀ ਰੁਕਾਵਟ ਆ ਰਹੀ ਹੈ, ਕੰਮ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਾਫੀ ਨੁਕਸਾਨ ਹੋ ਰਿਹਾ ਹੈ।ਇਸ ਮੌਕੇ ਡੀਐਸਪੀ ਜੰਡਿਆਲਾ ਸੁੱਚਾ ਸਿੰਘ ਨੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੇ ਹੱਲ ਲਈ ਜਲਦ ਹੀ ਡੀਸੀ ਅੰਮ੍ਰਿਤਸਰ ਨਾਲ ਮੀਟਿੰਗ ਕੀਤੀ ਜਾਵੇਗੀ।