
ਜਲੰਧਰ, 29 ਮਾਰਚ (ਹਰਜਿੰਦਰ ਸਿੰਘ) ਗੁਰਮੀਤ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ “ਯੁੱਧ ਨਸ਼ਿਆਂ ਵਿਰੁੱਧ (CASO Operation)” ਤਹਿਤ ਸ਼੍ਰੀ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਟੀਮ ਵੱਲੋਂ ਇਲਾਕਾ ਥਾਣਾ ਸ਼ਾਹਕੋਟ ਦੇ ਵੱਖ ਵੱਖ ਏਰੀਏ ਵਿੱਚ ਬਾਬਤ ਨਸ਼ੀਲੇ ਪਦਾਰਥ ਵੱਖ ਵੱਖ ਸ਼ੱਕੀ ਟਿਕਾਣਿਆ ਤੇ ਸਮੇਤ ARP ਟੀਮਾਂ ਰੇਡ ਕੀਤੇ ਗਏ, ਜਿੱਥੇ ਨਿਯਮਾ ਅਨੁਸਾਰ ਵੱਡੇ ਪੱਧਰ ਤੇ ਕੀਤੇ ਸਰਚ ਅਭਿਆਨ ਦੌਰਾਨ ਵੱਖ ਵੱਖ ਜਗ੍ਹਾ ਤੋਂ ਹੈਰੋਇਨ ਸਮੇਤ ਡਰੱਗ ਮਨੀ, ਨਜਾਇਜ ਸ਼ਰਾਬ ਅਤੇ ਨਜਾਇਜ ਅਸਲਾ ਸਮੇਤ 03 ਜਿੰਦਾ ਰੌਦ ਬ੍ਰਾਮਦ ਹੋਏ ਅਤੇ 02 ਦੋਸ਼ੀ ਮੌਕਾ ਤੋਂ ਗ੍ਰਿਫਤਾਰ ਕੀਤੇ ਗਏ। ਇਹ ਬ੍ਰਾਮਦਗੀ ਹੋਣ ਤੇ ਥਾਣਾ ਸ਼ਾਹਕੋਟ ਵਿੱਚ 03 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ।
ਇਸੇ ਤਰਾਂ ਹੋਰ ਵੀ ਵੱਖ ਵੱਖ ਟਿਕਾਣਿਆ ਤੇ ਸਰਚ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ, ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜੋ ਵਿਅਕਤੀ ਪਿਛਲੇ ਸਮੇ ਦੋਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਹੋ ਚੁੱਕੇ ਹਨ, ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਉਹ ਨਸ਼ੇ ਦੀ ਬਿਮਾਰੀ ਤੋਂ ਮੁੱਕਤ ਹੋ ਕੇ ਆਪਣਾ ਤੰਦਰੁਸਤ ਜੀਵਨ ਜੀ ਸਕਣ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ, ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ SI ਲਖਬੀਰ ਸਿੰਘ ਥਾਣਾ ਸ਼ਾਹਕੋਟ ਸਮੇਤ ਸਾਥੀਆ ਕਰਮਚਾਰੀਆ ਦੇ ਦੋਰਾਨੇ CASO ਅਪਰੇਸ਼ਨ ਨਜਦੀਕ ਹਨੂੰਮਾਨ ਮੰਦਿਰ ਸ਼ਾਹਕੋਟ ਤੋਂ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਮੁਹੱਲਾ ਰਾਮਗੜੀਆ ਸ਼ਾਹਕੋਟ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਸਮੇਤ ਮੋਟਰਸਾਈਕਲ ਬੁਲਟ ਨੰਬਰ PB-57-B-8075 ਰੋਕ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਇਸ ਪਾਸੋਂ 57 ਗ੍ਰਾਮ ਹੈਰੋਇਨ, 9200/-ਰੁਪਏ ਭਾਰਤੀ ਕਰੰਸੀ ਡਰੱਗ ਮਨੀ, ਇੱਕ ਇਲੈਕਟਰੋਨਿਕ ਕੰਡਾ ਬ੍ਰਾਮਦ ਕਰਕੇ ਮੁਕੱਦਮਾ ਨੰਬਰ 51 ਮਿਤੀ 29.03.2025 ਜੁਰਮ 21(ਬੀ)/27(ਏ)-61-85 ਐਨਡੀਪੀਐਸ ਐਕਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ।