
ਜਲੰਧਰ, 29 ਮਾਰਚ (ਹਰਜਿੰਦਰ ਸਿੰਘ) : ਗੁਰਮੀਤ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ “ਯੁੱਧ ਨਸ਼ਿਆਂ ਵਿਰੁੱਧ (CASO Opration)” ਤਹਿਤ ਸ਼੍ਰੀ ਉਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸ: ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ ਵੱਲੋਂ ਇਲਾਕਾ ਥਾਣਾ ਮਹਿਤਪੁਰ ਦੇ ਵੱਖ ਵੱਖ ਏਰੀਏ ਵਿੱਚ ਬਾਬਤ ਨਸ਼ੀਲੇ ਪਦਾਰਥਾ ਵੱਖ ਵੱਖ ਸ਼ੱਕੀ ਟਿਕਾਣਿਆ ਤੇ ਰੇਡ ਕੀਤੇ ਜਿਥੇ ਨਿਯਮਾ ਅਨੁਸਾਰ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਉਂਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸ.ਆਈ ਗੁਰਨਾਮ ਸਿੰਘ ਥਾਣਾ ਮਹਿਤਪੁਰ ਨੇ ਸਮੇਤ ਕਰਮਚਾਰੀਆ ਦੇ ਦੋਰਾਨੇ ਕਾਸੋ ਅਪਰੇਸ਼ਨ ਇੱਕ ਔਰਤ ਜਿਸ ਦਾ ਨਾਮ ਆਸ਼ਾ ਰਾਣੀ ਉਰਫ ਪਿੰਕੀ ਪਤਨੀ ਜਗਦੀਸ਼ ਸਿੰਘ ਵਾਸੀ ਪਿੰਡ ਮਮਦੇਵਾਲਾ ਫਾਜਿਲਕਾ ਜਿਲਾ ਫਾਜਿਲਕਾ ਹਾਲ ਵਾਸੀ ਉਮਰੇਵਾਲ ਬਿੱਲੇ ਥਾਣਾ ਮਹਿਤਪੁਰ ਜਿਲਾ ਜਲੰਧਰ ਹੈ ਨੂੰ ਕਾਬੂ ਕਰਕੇ ਉਸ ਪਾਸੋ 107 ਨਸ਼ੀਲੀਆਂ ਗੋਲੀਆਂ ਖੁੱਲੀਆਂ ਬਰਾਮਦ ਕੀਤੀਆਂ ਹਨ। ਜਿਸ ਤੇ ਐਸ.ਆਈ ਗੁਰਨਾਮ ਸਿੰਘ ਥਾਣਾ ਮਹਿਤਪੁਰ ਨੇ ਮੁਕੱਦਮਾ ਨੰਬਰ 46 ਮਿਤੀ 29.03.2025 ਜੁਰਮ 22(B)-61-85 NDPS Act ਥਾਣਾ ਮਹਿਤਪੁਰ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਹੈ। ਇਸੇ ਤਰਾਂ ਹੋਰ ਵੀ ਵੱਖ ਵੱਖ ਟਿਕਾਣਿਆ ਤੇ ਸਰਚ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ,ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜੋ ਵਿਅਕਤੀ ਪਿਛਲੇ ਸਮੇ ਦੋਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਹੋ ਚੁੱਕੇ ਹਨ,ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਉਹ ਨਸ਼ੇ ਦੀ ਬਿਮਾਰੀ ਤੋਂ ਮੁੱਕਤ ਹੋ ਕੇ ਅਪਣਾ ਤੰਦਰੁਸਤ ਜੀਵਨ ਜੀ ਸਕਣ।