ਸਿੱਖਿਆ ਵਿਭਾਗ ਵਿੱਚ 26 ਸਾਲ ਦੀਆਂ ਬੇਦਾਗ਼ ਸੇਵਾਵਾਂ ਤੋਂ ਬਾਅਦ ਹੋਏ ਸੇਵਾ-ਮੁਕਤ
ਸੇਵਾ ਵਜੋਂ ਸਕੂਲ ਨੂੰ ਠੰਡੇ ਪਾਣੀ ਲਈ ਵਾਟਰ ਕੂਲਰ ਤੇ ਫਿਲਟਰ ਕੀਤਾ ਭੇਟ
ਚੋਹਲਾ ਸਾਹਿਬ/ਤਰਨਤਾਰਨ, 2 ਜੂਨ (ਰਾਕੇਸ਼ ਨਈਅਰ) : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬ੍ਰਹਮਪੁਰ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ ਸੰਧਾਵਾਲੀਆ ਸਿੱਖਿਆ ਵਿਭਾਗ ਵਿੱਚ ਆਪਣੀਆਂ 26 ਸਾਲ ਦੀਆਂ ਬੇਦਾਗ ਸੇਵਾਵਾਂ ਤੋਂ ਬਾਅਦ 31 ਮਈ ਨੂੰ ਸੇਵਾ ਮੁਕਤ ਹੋਏ।ਇਸ ਮੌਕੇ ਸਕੂਲ ਸਟਾਫ ਵੱਲੋਂ ਸਕੂਲ ਵਿਚ ਵਿਦਾਇਗੀ ਸਮਾਰੋਹ ਕੀਤਾ ਗਿਆ।ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਆਏ ਹੋਏ ਉੱਚ ਅਧਿਕਾਰੀਆਂ,ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਰਾਜਵਿੰਦਰ ਕੌਰ ਸੰਧਾਵਾਲੀਆ ਦੀ ਸਕੂਲ ਪ੍ਰਤੀ ਲਗਨ,ਮਿਹਨਤ ਅਤੇ ਇਮਾਨਦਾਰੀ ਨਾਲ ਕੀਤੇ ਕੰਮਾਂ ਦੀ ਰੱਜਵੀਂ ਪ੍ਰਸੰਸਾ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫਸਰ ਹਰਭਗਵੰਤ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ ਲਾਲੀ,ਸਿੱਖਿਆ ਸੁਧਾਰ ਟੀਮ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ,ਪ੍ਰਿੰਸੀਪਲ ਸਸਸਸ ਖਡੂਰ ਸਾਹਿਬ ਗੁਰਦੀਪ ਸਿੰਘ ਵੱਲੋਂ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਦੀ ਸਕੂਲ ਪ੍ਰਤੀ ਸਮਰਪਿਤ ਭਾਵਨਾ ਅਤੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨਾਲ ਇਲਾਕੇ ਵਿੱਚੋਂ ਸਕੂਲ ਦਾ ਨਾਮ ਰੌਸ਼ਨ ਕਰਨ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ।ਪਿੰਡ ਦੇ ਸਰਪੰਚ ਹਰਜਿੰਦਰ ਸਿੰਘ,ਗੁਰਮੀਤ ਸਿੰਘ,ਬਲਬੀਰ ਸਿੰਘ ਅਤੇ ਹੋਰ ਮੋਹਤਬਰਾਂ ਵੱਲੋਂ ਪ੍ਰਿੰਸੀਪਲ ਮੈਡਮ ਨੂੰ ਸ਼ੁਭ ਇਛਾਵਾਂ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਸਮੂਹ ਸਟਾਫ ਨੂੰ ਇਸੇ ਤਰਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਪਿੰਡ ਵਿੱਚੋਂ ਆਏ ਮੋਹਤਬਰਾਂ ਨੂੰ ਅੱਗੇ ਤੋਂ ਵੀ ਸਕੂਲ ਨਾਲ ਜੁੜੇ ਰਹਿਣ ਲਈ ਬੇਨਤੀ ਕੀਤੀ ਅਤੇ ਆਏ ਹੋਏ
ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਹਨਾਂ ਦੇ ਹਮਸਫ਼ਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਹਰਪਾਲ ਸਿੰਘ ਸੰਧਾਵਾਲੀਆ ਨੇ ਸਾਰੇ ਉੱਚ-ਅਧਿਕਾਰੀਆਂ,ਅਧਿਆਪਕਾਂ ਅਤੇ ਪਿੰਡ ਵਾਸੀਆਂ ਦਾ ਸਕੂਲ ਨੂੰ ਸਹਿਯੋਗ ਕਰਨ ‘ਤੇ ਧੰਨਵਾਦ ਕੀਤਾ।ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਸਕੂਲ ਨੂੰ ਠੰਢੇ ਪਾਣੀ ਲਈ ਵਾਟਰ ਕੂਲਰ ਅਤੇ ਫਿਲਟਰ ਭੇਂਟ ਕੀਤਾ।ਸਟੇਜ ਦੀ ਭੂਮਿਕਾ ਸੁਰਿੰਦਰ ਸਿੰਘ ਨੇ ਬਾਖੂਬੀ ਨਿਭਾਈ।ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ ਨਿਰਮਲ ਸਿੰਘ,ਸਤਨਾਮ ਸਿੰਘ,ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰ ਸ.ਜਗਵਿੰਦਰ ਸਿੰਘ,ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ,ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਮੈਂਬਰ ਸ੍ਰੀ ਨਰਿੰਦਰ ਸਿੰਘ ਭੱਲਾ,ਸ.ਤਰਸੇਮ ਸਿੰਘ,ਸ.ਦਿਲਬਾਗ ਸਿੰਘ,ਬਲਵਿੰਦਰ ਸਿੰਘ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ,ਹੈਡਮਾਸਟਰ, ਅਧਿਆਪਕ,ਗੌਰਮਿੰਟ ਸਕੂਲ ਟੀਚਰਜ ਯੂਨੀਅਨ,ਸਕੂਲ ਸਟਾਫ਼ ਮੈਂਬਰ ਬ੍ਰਹਮਪੁਰ,ਰਾਣੀਵਲਾਹ,ਮੋਹਨਪੁਰ,ਸੰਗਤਪੁਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਸਿੱਖਿਆ ਵਿਭਾਗ ਵਿੱਚ ਨਿਭਾਏ ਯੋਗਦਾਨ ਦੀ ਭਰਵੀਂ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਰਾਜਵਿੰਦਰ ਕੌਰ ਸੰਧਾਵਾਲੀਆ ਦਾ ਇਹ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ।