
ਜੰਡਿਆਲਾ ਗੁਰੂ, 28 ਫਰਵਰੀ (ਕੰਵਲਜੀਤ ਸਿੰਘ) : ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਂਉਦੇ ਪਿੰਡ ਗੁਨੋਵਾਲ਼ ਵਿੱਚ ਮਨ ਨੀਵਾਂ ਮਤ ਉੱਚੀ ਸੇਵਾ ਸੁਸਾਇਟੀ ਵੱਲੋਂ ਪਿੰਡ ਦੇ ਗੁਰਦੁਆਰੇ ਵਿੱਚ ਗਰੀਬ ਲੜਕੀਆ ਦੇ ਵਿਆਹ ਕੀਤੇ ਗਏ ਜਿਸ ਨਾਲ ਵਿਆਹੇ ਹੋਏ ਜੋੜਿਆ ਨੂੰ ਸੇਵਾ ਸੁਸਾਇਟੀ ਵਲੋ ਘਰ ਵਿੱਚ ਵਰਤੋ ਵਾਲਾ ਘਰੇਲੂ ਸਮਾਨ ਜਿਵੇ ਕੀ ਬੈਂਡ,ਭਾਂਡੇ,ਪੱਖੇ,ਕੁਰਸੀਆਂ, ਮੇਜ,ਆਦਿ ਸਮਾਨ ਦਿੱਤਾ ਗਿਆ ।ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਮਨ ਨੀਵਾ ਮਤ ਉੱਚੀ ਸੇਵਾ ਸੁਸਾਇਟੀ ਵੱਲੋਂ ਤੇ ਗੁਨੋਵਾਲ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੋ ਲੜਕੀਆ ਦੇ ਆਨੰਦ ਕਾਰਜ ਕਰਵਾਏ ।
ਇਹ ਵਿਆਹ ਜੋ ਕਰਵਾਏ ਗਏ ਹਨ ਇਹ ਸਾਦੇ ਢੰਗ ਨਾ ਕਰਵਾਏ ਗਏ ਤਾਂ ਜੋ ਲੋਕਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ ਕੀ ਕਰਜ਼ਾ ਚੁੱਕ ਕੇ ਕਰਜੇ ਥੱਲੇ ਆ ਕੇ ਵਿਆਹ ਨਾ ਕੀਤੇ ਜਾਣ । ਇਹ ਵਿਆਹ ਕਰਵਾਉਣ ਦਾ ਮਕਸਦ ਇਹੀ ਹੈ ਕਿ ਕਰਜ਼ਾ ਨਾ ਚੁੱਕੋ ਜਿੰਨੇ ਵੀ ਵਿਆਹ ਕਰੋ ਸਾਦੇ ਢੰਗ ਨਾਲ ਕਰੋ ਤਾਂ ਜੋ ਦਾਜ ਦੀ ਲਾਹਨਤ ਨੂੰ ਖਤਮ ਕੀਤਾ ਜਾ ਸਕੇ ਸੰਸਥਾ ਵੱਲੋਂ ਆਏ ਹੋਏ ਬਰਾਤੀਆਂ ਲਈ ਖਾਣ ਪੀਣ ਦਾ ਪੂਰਾ ਇੰਤਜਾਮ ਕੀਤਾ ਗਿਆ। ਸੁਸਾਇਟੀ ਦੇ ਮੈਂਬਰਾ ਵਲੋ ਕਿਹਾ ਗਿਆ ਕੀ ਜੋ ਵੀ ਦਾਨੀ ਵੀਰ ਸੇਵਾ ਕਰਨਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਮੈਂਬਰ ਭੁਪਿੰਦਰ ਸਿੰਘ, ਅਜੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਕਰਨ ਸਿੰਘ ਮੌਕੇ ਤੇ ਸ਼ਮਿਲ ਸਨ।