ਅੰਮ੍ਰਿਤਸਰ, 23 ਸਤੰਬਰ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਪ੍ਰੈੱਸ ਕਲੱਬ ਅੰਮ੍ਰਿਤਸਰ ਦਾ ਵਿਸ਼ੇਸ਼ ਸਮਾਗਮ ਅੱਜ ਪ੍ਰਧਾਨ ਰਾਜੇਸ਼ ਗਿੱਲ ਅਤੇ ਜਨਰਲ ਸਕੱਤਰ ਮਨਿੰਦਰ ਸਿੰਘ ਮੌਗਾ ਦੀ ਪ੍ਰਧਾਨਗੀ ਹੇਠ ਹੋਇਆ , ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਦੇ ਤੇ ਸ਼ਿਰਕਤ ਕੀਤੀ। ਇਸ ਦੌਰਾਨ ਕਲੱਬ ਦੇ ਸਰਬਸੰਮਤੀ ਨਾਲ ਚੁਣੇ ਗਏ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਪੇ ਗਏ।
ਇਸ ਸਮਾਗਮ ’ਚ ਸ਼ਾਮਲ ਹੋਣ ਲਈ ਪ੍ਰੈੱਸ ਕਲੱਬ ਵਿਖੇ ਪਹੁੰਚਣ ਤੇ ਕੁਲਦੀਪ ਸਿੰਘ ਧਾਲੀਵਾਲ ਦੇ ਕਲੱਬ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਭਰਵਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਲੱਬ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਇਸ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਵਲੋਂ ਸੰਬੋਧਨ ਕਰਦੇ ਹੋਏ ਪ੍ਰੈੱਸ ਕਲੱਬ ਦੀ ਅਗਵਾਈ ਕਰ ਰਹੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੈੱਸ ਸਮਾਜ ਦਾ ਚੋਥਾ ਧੰਮ ਹੈ ਜਿਸ ਦਾ ਕੰਮ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਰੱਖਣਾ ਹੈ । ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਲੋਕ ਸੂਝਵਾਨ ਹੁੰਦੇ ਹਨ ਜਿਸ ਤਰ੍ਹਾਂ ਸਰਬ ਸੰਮਤੀ ਨਾਲ ਪ੍ਰੈੱਸ ਕਲੱਬ ਦੇ ਅਹੁੱਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਹੈ ਉਹ ਸ਼ਲਾਘਾਯੋਗ ਕਦਮ ਹੈ ਅਤੇ ਇਸ ਵਿਚ ਸੂਝਵਾਨਤਾ ਦੀ ਪ੍ਰਤੀਕ ਹੈ ।
ਉਨ੍ਹਾਂਐਲਾਨ ਕੀਤਾ ਕਿ ਪ੍ਰੈੱਸ ਕਲੱਬ ਨੂੰ ਜਦੋਂ ਵੀ ਸਹਿਯੋਗ ਦੀ ਲੋੜ ਹੋਵੇਗੀ ਉਹ ਹਮੇਸ਼ਾਂ ਹੀ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤੱਤਪਰ ਰਹਿਣਗੇ ਅਤੇ ਆਪਣੇ ਅਖਤਿਆਰੀ ਫੰਡ ਵਿਚੋਂ ਪ੍ਰੈੱਸ ਕਲੱਬ ਨੂੰ 10 ਲੱਖ ਰੁਪਏ ਦੇਣਗੇ ਅਤੇ ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਕੋਲ ਪ੍ਰੈੱਸ ਕਲੱਬ ਨੂੰ ਜਾਰੀ ਹੋਏ ਸਰਕਾਰੀ ਫੰਡ ਦੀ ਢਾਈ ਤਿੰਨ ਕਰੋੜ ਦੀ ਜੋ ਰਾਸ਼ੀ ਪਈ ਹੈ ਉਸ ਨੂੰ ਜਾਰੀ ਕਰਵਾਉਣ ਲਈ ਹਰ ਯਤਨ ਕਰਨਗੇ । ਇਸ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਪ੍ਰੈੱਸ ਕਲੱਬ ਦੀ ਨਵੀ ਚੁਣੀ ਗਈ ਟੀਮ ਦੇ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾੳ ਦੇ ਸਨਮਾਨਿਤ ਕੀਤਾ ਗਿਆ ।
ਇਸ ਨਵੀ ਟੀਮ ਵਿਚ ਅਜੀਤ ਦੇ ਅੰਮ੍ਰਿਤਸਰ ਦਫ਼ਤਰ ਤੋਂ ਇੰਚਾਰਜ਼ ਜਸਵੰਤ ਸਿੰਘ ਜੱਸ ਨੂੰ ਮੀਤ ਪ੍ਰਧਾਨ, ਚੜ੍ਹਦੀ ਕਲਾ ਗਰੁੱਪ ਜ਼ਿਲ੍ਹਾ ਅੰਮ੍ਰਿਤਸਰ ਦੇ ਇੰਚਾਰਜ ਰਾਮ ਸ਼ਰਨਜੀਤ ਸਿੰਘ ਨੂੰ ਐਡੀਸ਼ਨਲ ਮੀਤ ਪ੍ਰਧਾਨ,ਰਮਨ ਸ਼ਰਮਾ ਬਿਊਰੋ ਜਗਬਾਣੀ ਨੂੰ ਜੋਇੰਟ ਸੈਕਟਰੀ, ਕਮਲ ਸ਼ਰਮਾ ਨੂੰ ਕੈਸ਼ੀਅਰ, ਦੈਨਿਕ ਜਾਗਰਣ ਦੇ ਬਿਉਰੋ ਵਿਪਿਨ ਰਾਣਾ ਨੂੰ ਵਾਈਸ ਪ੍ਰੈਜੀਡੈਂਟ, ਦੈਨਿਕ ਭਾਸਕਰ ਦੇ ਸਤੀਸ਼ ਸ਼ਰਮਾ ਨੂੰ ਵਾਈਸ ਪ੍ਰੈਜੀਡੈਂਟ, ਵਿਕਰਮ ਸ਼ਰਮਾ ਯੂਨਿਟ ਹੈਡ ਭਾਸਕਰ,
ਦੈਨਿਕ ਸਵੇਰਾ ਦੇ ਬਿਊਰੋ ਚੀਫ ਸੰਜੇ ਗਰਗ ਵਾਈਸ ਪ੍ਰਧਾਨ ਦੇ ਨਾਲ ਨਾਲ ਨਿਊਜ਼ 24 ਪੰਜਾਬ ਤੋਂ ਦਵਿੰਦਰ ਸਿੰਘ ਸਹੋਤਾ ਅਤੇ ਸੁਖਵਿੰਦਰ ਬਾਵਾ, ਬਾਬਾ ਬਕਾਲਾ, ਜੰਡਿਆਲਾ ਗੁਰੁ, ਅਟਾਰੀ, ਮਜੀਠਾ, ਅਜਨਾਲਾ, ਰਮਦਾਸ, ਰਾਜਾਸਾਂਸੀ ਅਤੇ ਕੱਥੂਨੰਗਲ ਸਮੇਤ ਵੱਖ ਵੱਖ ਕਸਬਿਆਂ ਤੋਂ ਆਏ ਪੱਤਰਕਾਰਾਂ ਨੂੰ ਵੱਖੋ ਵੱਖਰੇ ਅਹੁਦਿਆਂ ਨਾਲ ਨਿਵਾਜਿਆ। ਇਸ ਮੌਕੇ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਮਨਮੋਹਨ ਸਿੰਘ ਬੇਦੀ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਪਰਮਬੀਰ ਔਲਖ ਨੇ ਬਾਖੂਬੀ ਨਿਭਾਈ।