कोविड -19ताज़ा खबरपंजाब

ਮੌਤ ਦਰ, ਘਰੇਲੂ ਇਕਾਂਤਵਾਸ, ਨਵੇਂ ਤੇ ਐਕਟਿਵ ਕੇਸਾਂ ਚ ਆਈ ਗਿਰਾਵਟ : ਡਿਪਟੀ ਕਮਿਸ਼ਨਰ

ਰੋਜ਼ਾਨਾ ਠੀਕ ਹੋਣ ਵਾਲਿਆਂ ਦੀ ਵਧੀ ਗਿਣਤੀ, ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 7 ਮੌਤਾਂ, 257 ਨਵੇਂ ਕੇਸ ਆਏ ਤੇ 775 ਹੋਏ ਤੰਦਰੁਸਤ

ਬਠਿੰਡਾ, 28 ਮਈ (ਸੁਰੇਸ਼ ਰਹੇਜਾ) : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਰਾਹਤ ਵਾਲੀ ਅਹਿਮ ਖ਼ਬਰ ਇਹ ਹੈ ਕਿ ਦਿਨ ਪ੍ਰਤੀ ਦਿਨ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਦੀ ਦਰ, ਘਰੇਲੂ ਇਕਾਂਤਵਾਸ, ਨਵੇਂ ਅਤੇ ਐਕਟਿਵ ਕੇਸਾਂ ਵਿਚ ਜਿੱਥੇ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਉੱਥੇ ਰੋਜ਼ਾਨਾ ਕਰੋਨਾ ਪ੍ਰਭਾਵਿਤ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 7 ਦੀ ਮੌਤ, 257 ਨਵੇਂ ਕੇਸ ਆਏ ਤੇ 775 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ।

 ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 320875 ਸੈਂਪਲ ਲਏ ਗਏ, ਜਿਨਾਂ ਚੋਂ 38250 ਪਾਜੀਟਿਵ ਕੇਸ ਆਏ, ਜਿਸ ਵਿਚੋਂ 33646 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।

        ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 3746 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 858 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 3409 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

Related Articles

Leave a Reply

Your email address will not be published.

Back to top button