ਜੰਡਿਆਲਾ ਗੁਰੂ 29 ਨਵੰਬਰ (ਕੰਵਲਜੀਤ ਸਿੰਘ ਲਾਡੀ) : ਸ੍ਰੀ ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਕਮਿਸਨਰ ਆਫ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਮਾੜੇ ਅਨਸ਼ਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਹਰਪਾਲ ਸਿੰਘ ਏਡੀਸੀਪੀ 3 ,ਸ੍ਰੀ ਮਨਜੀਤ ਸਿੰਘ ਏ.ਸੀ.ਪੀ-EAST ਦੀ ਯੋਗ ਅਗਵਾਈ ਹੇਠ ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਵੇਰਕਾ ਦੀ ਨਿਗਰਾਨੀ ਹੇਠ ਏ.ਐਸ.ਆਈ ਜੀਵਨ ਸਿੰਘ ਇੰਚਾਰਜ ਚੋਂਕੀ ਮੂਧਲ਼ ਵੱਲੋਂ
ਮੁਦਈ ਨਿਰੰਜਨਜੀਤ ਸਿੰਘ ਵਾਸੀ ਅਮ੍ਰਿਤਸਰ ਦੇ ਬਿਆਨਾ ਤੇ ਉਕਤ ਮੁਕੱਦਮਾ ਨੰ 171 ਜੁਰਮ 379/411 ਥਾਣਾ ਵੇਰਕਾ ‘ਚ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਤਫਤੀਸ ਏਐਸਆਈ ਜੀਵਨ ਸਿੰਘ ਇੰਚਾਰਜ ਚੋਂਕੀ ਮੂਧਲ ਨੇ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਤੇ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਦਲਬੀਰ ਸਿੰਘ ਉਰਫ ਸੋਨੂੰ ਵਾਸੀ ਪਿੰਡ ਮੂਧਲ ਅਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ ਚੋਰੀ ਸੁਦਾ PB.O2.Ct.19.61 ਮਾਰਕਾ ਰੰਗ ਕਾਲਾ ਪਲਟੀਨਾ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ ਹੈ । ਦੋਸੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਹੋਰ ਚੋਰੀ ਕੀਤੇ ਮੋਟਰਸਾਇਕਲ ਟਰੇਸ ਹੋਂਣ ਦੀ ਸੰਭਵਨਾ ਹੈ।