ताज़ा खबरपंजाब

ਮੈ ਹਾਂ ਆਮ ਆਦਮੀ ਕੱਟਾਂਗਾ ਨਜਾਇਜ਼ ਕਲੋਨੀਆਂ ਪੁੱਡਾ ਨੂੰ ਕਾਰਪੋਰੇਸ਼ਨ ਵਿੱਚ, ਕਾਰਪੋਰੇਸ਼ਨ ਨੂੰ ਪੁੱਡਾ ਵਿੱਚ ਕਰਨ ਦਾ ਹਾਂ ਮਾਹਿਰ : ਸੂਤਰ

ਜਲੰਧਰ, 27 ਨਵੰਬਰ (ਧਰਮਿੰਦਰ ਸੌਂਧੀ) : ਜਲੰਧਰ ਦਾ ਸ਼ੋਕੀਨ, ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਅਖਵਾਉਂਣ ਹਰ ਗੱਲ ਤੇ ਸੁਰਖੀਆਂ ਬਟੋਰਣ ਵਾਲਾ , ਫੋਟੋਆਂ ਅਤੇ ਵੀਡੀਓ ਵਿੱਚ ਹਮੇਸ਼ਾਂ ਨਜ਼ਰ ਆਉਣ ਵਾਲਾ ਚਾਹੇ ਹਜੇ ਅਧਿਕਾਰਿਤ ਤੋਰ ਆਮ ਆਦਮੀ ਪਾਰਟੀ ਨੇ ਉਸ ਨੂੰ ਕਿਸੇ ਵੀ ਅਹੁਦੇ ਤੇ ਨਹੀਂ ਰਖਿਆ। ਕਦੇ ਇਹ ਕਾਂਗਰਸ ਦਾ ਆਪਣੇ ਆਪ ਨੂੰ ਸਿਪਾਹੀ ਮੰਨਦਾ ਸੀ ਹੁਣ ਇਹ ਆਮ ਆਦਮੀ ਪਾਰਟੀ ਦਾ ਆਪਣੇ ਆਪ ਨੂੰ ਸਿਪਾਹੀ ਆਖਦਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਕਰ ਇਸਦੇ ਕਾਰੋਬਾਰ ਨੂੰ ਝਾਤ ਮਾਰੀਏ ਤਾਂ ਕੰਮ ਸਰਕਾਰ ਦੇ ਰੈਵੀਨਿਉ ਨੂੰ ਗੈਰ ਕਾਨੂੰਨੀ ਤੋਰ ਤੇ ਹੜੱਪ ਕੇ ਨਜਾਇਜ਼ ਕਲੋਨੀਆਂ ਨੂੰ ਕੱਟਣਾ ਹੈ। ਕਾਰਪੋਰੇਸ਼ਨ ਦੇ ਏਰੀਏ ਨੂੰ ਪੁੱਡਾ ਅਤੇ ਪੁੱਡਾ ਦੇ ਏਰੀਏ ਨੂੰ ਕਾਰਪੋਰੇਸ਼ਨ ਵਿੱਚ ਰਿਸ਼ਤੇਦਾਰੀ ਵਾਂਗ ਸਾਂਝ ਬਣਾਉਣ ਦੀ ਵਿਧੀ ਬਾਰੇ ਨੂੰ ਗਿਆਨ ਹੈ। ਸੂਤਰਾਂ ਮੁਤਾਬਕ ਕਾਰਪੋਰੇਸ਼ਨ ਅਤੇ ਪੁੱਡਾ ਦੇ ਕਈ ਅਧਿਕਾਰੀਆਂ ਨਾਲ ਇਸ ਦਾ ਗੱਠਜੋੜ ਹੈ ਜੇਕਰ ਕੋਈ ਨਹੀਂ ਆਖੇ ਲੱਗਦਾ ਤਾਂ ਆਪਣੇ ਅਸਰ ਰਸੂਖ ਨਾਲ ਸਿਆਸੀ ਫੋਨ ਕਰਵਾ ਕੇ ਆਪਣੇ ਗੋਰਖ ਧੰਦੇ ਨੂੰ ਅੰਜਾਮ ਦਿੰਦਾ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਜਿਸਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਿਆਂਗੇ ਪਰ ਇਹੋ ਜਿਹੇ ਮਤਲਬਪ੍ਰਸਤ ਲੀਡਰ ਕਦੇ ਉਸ ਡਾਲ ਤੇ ਕਦੇ ਇਸ ਡਾਲ ਤੇ ਇਹਨਾਂ ਤੇ ਨਕੇਲ ਕਸਨੀ ਜ਼ਰੂਰੀ ਹੈ ਜਿਹੜੇ ਸਿਆਸਤ ਦਾ ਝੂਠਾ ਮਖੋਟਾ ਪਾ ਕੇ ਪਾਰਟੀ ਦਾ ਨਾਮ ਬਦਨਾਮ ਕਰਦੇ ਹਨ ਆਉਣ ਵਾਲੇ ਦਿਨਾਂ ਜਲਦ ਅਗਲੀ ਕਿਸ਼ਤ ਵਿੱਚ ਆਪਣੇ ਆਪ ਨੂੰ ਸੀਨੀਅਰ ਆਗੂ ਅਖਵਾਉਣ ਵਾਲੇ ਅਤੇ ਇਸਦੇ ਹਰ ਗੈਰ ਕਾਨੂੰਨੀ ਕੰਮ ਦਾ ਪਰਦਾਫਾਸ਼ ਕੀਤਾ ਜਾਵੇਗਾ ਬਾਕੀ ਲੜੀਵਾਰ ਕਿਸ਼ਤ ਦਰ ਕਿਸ਼ਤ।

Related Articles

Leave a Reply

Your email address will not be published.

Back to top button