ਮੈਂ ਪੰਜਾਬੀਆਂ ਤੇ ਕਿਸਾਨਾਂ ਦੇ ਨਾਮ ਹਮੇਸ਼ਾ ਖੜਾ ਰਿਹਾ ਹਾਂ ਤੇ ਅੱਗੋਂ ਵੀ ਖੜਾ ਰਹਾਂਗਾ : ਚਰਨਜੀਤ ਚੰਨੀ
ਜਲੰਧਰ/ਫਿਲੌਰ 17 ਮਈ (ਕਬੀਰ ਸੌਂਧੀ) : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਫਿਲੌਰ ਹਲਕੇ ਵਿੱਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ ਤੇ ਇੰਨਾਂ ਮੀਟਿੰਗਾਂ ਦੋਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਨੌਜਵਾਨਾਂ ਦੀ ਹਾਜ਼ਰੀ ਰਹੀ।ਇਸ ਦੋਰਾਨ ਬੜਾ ਪਿੰਡ ਵਿੱਚ ਮੀਟਿੰਗ ਦੋਰਾਨ ਪੁੱਜੇ ਕਿਸਾਨਾ ਦੇ ਨਾਲ ਸ.ਚੰਨੀ ਨੇ ਗੱਲਬਾਤ ਕਰਨ ਤੋ ਬਾਅਦ ਕਿਸਾਨਾਂ,ਮਜ਼ਦੂਰਾਂ,ਦੁਕਾਨਦਾਰਾਂ ਤੇ ਆੜੀਆਂ ਦੇ ਹੱਕ ਵਿੱਚ ਨਾਰੇ ਵੀ ਲਗਾਏ।ਜਦ ਕਿ ਦੋਸਾਂਝ ਕਲਾਂ ਸਮੇਤ ਹੋਰ ਵੱਖ ਵੱਖ ਇਲਾਕਿਆਂ ਵਿੱਚ ਹੋਈਆਂ ਮੀਟਿੰਗਾਂ ਦੋਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਚਰਨਜੀਤ ਸਿੰਘ ਚੰਨੀ ਦੀ ਫਿਲੌਰ ਵਿੱਚ ਚੋਣ ਮੁਹਿੰਮ ਨੂੰ ਵੱਡਾ ਬਲ ਦਿੱਤਾ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਉਹ ਪੰਜਾਬੀਆਂ ਅਤੇ ਕਿਸਾਨਾਂ ਨਾਲ ਹਮੇਸ਼ਾ ਖੜੇ ਰਹੇ ਹਨ ਤੇ ਅੱਗੋਂ ਵੀ ਹਮੇਸ਼ਾ ਖੜਾ ਰਹਿਣਗੇ।ਉਨਾਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਨੇ ਉਹਨਾਂ ਕਿਸਾਨਾ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਭਾਂਵੇਂ ਕਿ ਇਕ ਘਟਨਾ ਦਾ ਸੰਤਾਪ ਉਹ ਦੋ ਸਾਲਾ ਤੋਂ ਝੇਲ ਰਹੇ ਹਨ ਪਰ ਇਸਦੇ ਬਾਵਜੂਦ ਵੀ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਹਮੇਸ਼ਾ ਉੱਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ।ਉੱਨਾਂ ਕਿਹਾ ਕਿ ਉਹ ਇੱਕ ਮਜ਼ਦੂਰ ਦੇ ਪੁੱਤਰ ਹਨ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ।ਸ.ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਇੰਡੀਆ
ਗਠਜੋੜ ਦੀ ਸਰਕਾਰ ਬਣਨ ਤੇ ਐਮ.ਐਸ.ਪੀ ਤੇ ਗਰੰਟੀ ਕਨੂੰਨ ਲੈ ਕੇ ਲਿਆਂਦਾ ਜਾਵੇਗਾ ਤੇ ਇਹ ਕਨੂੰਨ ਝੋਨੇ ਅਤੇ ਕਣਕ ਦੀ ਫਸਲ ਦੇ ਨਾਲ ਨਾਲ ਬਾਕੀ ਫਸਲਾ ਤੇ ਵੀ ਲਿਆਂਦਾ ਜਾਵੇਗਾ ਤਾਂ ਜੋ ਕਿਸਾਨੀ ਨੂੰ ਮਜ਼ਬੂਤ ਕੀਤਾ ਜਾ ਸਕੇ।ਉੱਨਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਕਿਸਾਨਾਂ ਸੜਕਾਂ ਤੇ ਰੁਲਣ ਨਹੀਂ ਦਿੱਤਾ ਜਾਵੇਗਾ।ਸ.ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਵੀ ਉੱਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਸੁਖਾਵੇਂ ਮਾਹੋਲ ਵਿੱਚ ਮੀਟਿੰਗਾਂ ਕੀਤੀਆਂ ਤੇ ਫਸਲਾਂ ਦੇ ਨੁਕਸਾਨੇ ਦਾ ਮੁਆਵਜ਼ਾ ਵੀ ਸਮੇਂ ਸਿਰ ਅਤੇ ਵਧਾ ਕੇ ਦਿੱਤਾ ਪਰ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਹਰਿਆਣਾ ਸਰਹੱਦ ਤੇ ਹੋਏ ਨੋਜਵਾਨ ਕਿਸਾਨ ਦੇ ਕਤਲ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀ ਕੀਤੀ ਜਦ ਕਿ ਫ਼ਸਲਾਂ ਦੇ ਹੋਏ ਨੁਕਸਾਨੇ ਦੇ ਮੁਆਵਜ਼ੇ ਨੂੰ ਅੱਜ ਤੱਕ ਕਿਸਾਨ ਉਡੀਕ ਰਹੇ ਹਨ।ਉੱਨਾਂ ਕਿਹਾ ਕਿ ਆਂਡਿਆਂ ਤੱਕ ਦਾ ਮੁਆਵਜ਼ਾ ਦੇਣ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਨੇ ਫਸਲਾਂ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਹਲਕੇ ਦੀਆਂ ਸਮੱਸਿਆਵਾਂ ਤੇ ਬੋਲਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਉਹਨਾ ਚਮਕੌਰ ਸਾਹਿਬ ਦਾ ਵਿਕਾਸ ਕੀਤਾ ਹੈ ਉਸੇ ਨਾਲ ਇਸ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ।ਉੱਨਾਂ ਕਿਹਾ ਕਿ ਇੱਥੇ ਅਧੁਨਿਕ ਸਹੂਲਤਾਂ ਨਾਲ ਲੈਸ ਵੱਡੇ ਸਰਕਾਰੀ ਹਸਪਤਾਲ ਅਤੇ ਸਰਕਾਰੀ ਯੂਨੀਵਰਸਿਟੀ ਦੀ ਵੱਡੀ ਲੋੜ ਹੈ ਜਦ ਕਿ ਬੁਨਿਆਦੀ ਸਹੂਲਤਾਂ ਤੋ ਵਾਂਝੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਵੀ ਉੱਨਾਂ ਦੀ ਜਿੰਮੇਵਾਰੀ ਰਹੇਗੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕਾ ਵੱਲੋ ਦਿੱਤੇ ਜਾ ਰਹੇ ਪਿਆਰ ਦਾ ਮੁੱਲ ਉੱਨਾਂ ਦੇ ਇਲਾਕੇ ਦੀ ਤਰੱਕੀ ਕਰਕੇ ਮੋੜਨਗੇ।ਚੰਨੀ ਕਿਹਾ ਕਿ ਜਲੰਧਰ ਵਿੱਚੋਂ ਨਸ਼ਾ ਜੜ ਤੋਂ ਖਤਮ ਕਰਨਾ ਉੱਨਾਂ ਦਾ ਮੁੱਖ ਟੀਚਾ ਹੈ ਤੇ ਜਲੰਧਰ ਵਿੱਚ ਜਾਂ ਤਾਂ ਹੁਣ ਨਸ਼ਾ ਰਹੇਗਾ ਤੇ ਜਾਂ ਫਿਰ ਉਹ।ਇਸ ਦੌਰਾਨ ਜਿਲਾ ਪ੍ਰੀਸ਼ਦ ਮੈਂਬਰ ਭਲਵਾਨ ਸੁਰਜੀਤ ਸਿੰਘ,ਅੰਮ੍ਰਿਤਪਾਲ ਸਿੰਘ ਭੋਂਸਲੇ ਤੇ ਨਗਰ ਕੋਸਲ ਗੋਰਾਇਆ ਦੇ ਪ੍ਰਧਾਨ ਦੇਸ ਰਾਜ ਮੱਲ ਨੇ ਚੋਣ ਜਲਸਿਆਂ ਦੋਰਾਨ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਭਾਜਪਾ ਤਾਨਾਸ਼ਾਹੀ ਦਾ ਰਾਜ ਲਿਆਉਣਾ ਚਾਹੁੰਦੀ ਹੈ ਤੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ।ਜਿਸ ਕਰਕੇ ਅੱਜ ਚਰਨਜੀਤ ਸਿੰਘ ਚੰਨੀ ਵਰਗੇ ਨਿਧੱੜਕ ਲੀਡਰ ਨੂੰ ਜਿਤਾ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨਾ ਸਮੇਂ ਦੀ ਜ਼ਰੂਰਤ ਹੈ।ਇੰਨਾਂ ਆਗੂਆਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੋਕ ਸਭਾ ਵਿੱਚ ਜਾ ਕੇ ਕਿਸਾਨਾਂ,ਮਜ਼ਦੂਰਾਂ ਤੇ ਆਮ ਵਰਗ ਦੀ ਆਵਾਜ਼ ਬਣਨਗੇ ਤੇ ਜਲੰਧਰ ਦੀ ਤਰੱਕੀ ਤੇ ਵਿਕਾਸ ਦੇ ਨਵੇਂ ਰਾਹ ਖੋਲਣਗੇ।ਇਸ ਦੋਰਾਨ ਪ੍ਰਿਤਪਾਲ ਸਿੰਘ ਸਰਪੰਚ,ਸੁਖਵਿੰਦਰ ਕੋਰ,ਸਵਰਨ ਸਿੰਘ,ਦੇਸ ਰਾਜ ਮੱਲ,ਸੋਢੀ ਰਾਮ,ਸੰਮਤੀ ਮੈਂਬਰ ਨਵਦੀਪ,ਬਲਬੀਰ ਸਿੰਘ,ਮੱਖਣ ਸਿੰਘ ਸਰਪੰਚ,ਪਰਮਜੀਤ ਰਾਏ,ਮਨੋਹਰ ਲਾਲ,ਯੂਥ ਆਗੂ ਸਰਬਜੀਤ ਸਾਬੀ,ਡਾਕਟਰ ਮਲਿਕ,ਸੁਰਜੀਤ ਮਾਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ,ਪਿੰਡਾਂ ਦੇ ਸਰਪੰਚ,ਪੰਚ ਤੇ ਸਥਾਨਕ ਆਗੂ ਹਾਜਰ ਸਨ।