ਜੰਡਿਆਲਾ ਗੁਰੂ, 25 ਦਸੰਬਰ (ਕੰਵਲਜੀਤ ਸਿੰਘ) : ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦੀਨੇਵਾਲ਼ ਦੇ ਵਿਰਸਾ ਸਿੰਘ ਦੇ ਘਰ ਵਿੱਚ ਮੂਲ ਨਿਵਾਸੀ ਮੁਕਤੀ ਮੋਰਚੇ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਮੀਟਿੰਗ ਸੱਦੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦਾਨ ਮਹਿੰਦਰ ਸਿੰਘ ਪਹੁੰਚੇ। ਇਸ ਮੀਟਿੰਗ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਸਿਧਾਂਤਾ ਨੂੰ ਲੈਕੇ ਲੋਕਾ ਨੂੰ ਜਾਗਰੂਕ ਕਰਨ ਲਈ ਤੇ ਪੰਜਾਬ ਸਰਕਾਰ ਦੀਆ ਮਾਰੂ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਕਾਂਗਰਸ ਤੇ ਅਕਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ 70 ਸਾਲ ਪਹਿਲਾ ਧੱਕਾ ਕੀਤਾ ਸੀ ਪਰ ਜਿਸ ਪ੍ਰਤੀ ਤੀਜੀ ਸਰਕਾਰ ਬਣਾਉਣ ਦੀ ਅਲੋਚਨਾ ਕੀਤੀ ਕਿ ਸ਼ਾਇਦ ਸਾਡੇ ਬੱਚਿਆਂ ਦਾ ਭਵਿੱਖ ਉੱਜਵਲ ਹੋ ਸਕੇ ਪਰ ਤੀਜੀ ਧਿਰ ਸਰਕਾਰ ਤਾ ਦੁਜੀਆਂ ਸਰਕਾਰਾਂ ਤੋ ਵੀ ਕਈ ਗੁਣਾਂ ਅੱਗੇ ਚਲੀ ਗਈ
ਮੋਹਾਲੀ ਮੋਰਚੇ ਬਾਰੇ ਬੱਚਿਆਂ ਬਾਰੇ ਸਕਾਲਰਸਿਪ 1ਲੱਖ 55 ਕਰੋੜ ਬਜਟ ਐਸ ਸੀ,ਬੀ ਸੀ,ਐਸ ਟੀ, ਆਇਆ ਸੀ ਪਰ ਇਨ੍ਹਾਂ ਨੂੰ ਕੁੱਝ ਵੀ ਨਹੀਂ ਦਿੱਤਾ ਗਿਆ ਇਸ ਤੋਂ ਬਾਦ 178 ਕਾਨੂੰਨ ਬਾਰੇ ਮਾਨ ਸਰਕਾਰ ਹਾਈ ਕੋਰਟ ਤੱਕ ਪਹੁੰਚ ਗਈ ਪਰ ਜਦੋਂ ਵੋਟਾਂ ਲੈਣੀਆਂ ਸਨ ਓਦੋਂ ਮਾਨ ਸਰਕਾਰ ਸਭ ਗਰੀਬਾਂ ਦੀ ਹਿਤੈਸ਼ੀ ਸੀ ਪਰ ਹੁਣ ਮਾਨ ਸਰਕਾਰ ਨੂੰ ਗਰੀਬਾਂ ਦੀ ਕਦੀ ਯਾਦ ਵੀ ਨਹੀਂ ਆਉਂਦੀ ਕਿਸੇ ਵੀ ਬਜਟ ਵਿੱਚ ਮੂਲ ਨਿਵਾਸੀ ਮੁਕਤੀ ਮੋਰਚੇ ਦੇ ਲੀਡਰਾਂ ਨਾਲ ਗਰੀਬਾਂ ਦੇ ਹੱਕਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾਂਦਾ ਜੋ ਕਿ 46% ਆਬਾਦੀ ਦੇ ਵਸਨੀਕਾਂ ਨਾਲ ਧੱਕਾ ਕਰਦੀ ਹੈ।
ਇਸ ਵਿਚ ਲੋਕਾ ਨੂੰ ਓਹਨਾ ਦੇ ਹਕਾ ਦੀ ਜਾਣਕਾਰੀ ਦਿੱਤੀ ਗਈ ਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਸਿਧਾਂਤਾ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਇਸ ਵਿੱਚ ਪਾਰਟੀ ਦੇ ਮੁੱਖ ਸੰਚਾਲਕ ਅਨਿਲ ਹੰਸ ਨੇ ਲੋਕਾ ਨੂੰ ਆਪਣੇ ਹੱਕਾ ਦੀ ਜਾਣਕਾਰੀ ਦਿੱਤੀ ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਮੁੱਖ ਸੰਚਾਲਕ ਅਨਿਲ ਹੰਸ ਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਸਹੋਤਾ,ਵਾਈਸ ਪ੍ਰਧਾਨ ਨਰਿੰਦਰ ਘਣਾਰੀਆਂ,ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਮਨ ਸਿੰਘ,ਦੁਆਬਾ ਜੌਨ ਮਹਿਲਾ ਵਰਗ ਦੇ ਪ੍ਰਧਾਨ ਮੈਡਮ ਰੀਨਾ,ਮਾਲਵਾ ਜੋਨ ਮਹਿਲਾਂ ਵਰਗ ਦੇ ਪ੍ਰਧਾਨ ਅਦਿਕਾ ਮਾਨ, ਪੰਜਾਬ ਪ੍ਰਧਾਨ ਮਹਿਲਾ ਵਰਗ ਦੀ ਮੈਡਮ ਸਿਮਰਨ,ਜਗਤਾਰ ਸਿੰਘ ਲੁਧਿਆਣਾ ,ਵਿਰਸਾ ਸਿੰਘ,ਚਰਨ ਸਿੰਘ, ਨਾਜ਼ਰ ਸਿੰਘ,ਸੁਖਦੇਵ ਸਿੰਘ,ਹੀਰਾ ਸਿੰਘ,ਅੰਗਰੇਜ ਸਿੰਘ, ਦਲੇਰ ਸਿੰਘ,ਦਿਆਲ ਸਿੰਘ ਹਾਜਰ ਸਨ।