ਬਾਬਾ ਬਕਾਲਾ, 16 ਦਸੰਬਰ (ਸੁਖਵਿੰਦਰ ਬਾਵਾ) : ਅੱਜ ਸਰਕਾਰੀ ਹਾਈ ਸਕੂਲ ਵਡਾਲਾ ਕਲਾਂ, ਵਡਾਲਾ ਖੁਰਦ, ਪਿੰਡ ਕਾਲੇਕੇ ਵਿਖੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ, ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸਿੱਖਿਆ ਵਿਭਾਗ ਵੱਲੋ ਜਾਰੀ ਹਦਾਇਤਾਂ ਅਨੁਸਾਰ ਮੈਗਾ ਪੀ.ਟੀ.ਐੱਮ. ਬੁਲਾਈ ਗਈ ਸੀ । ਇਸ ਮੀਟਿੰਗ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ । ਮਾਪਿਆਂ ਦੇ ਨਾਲ ਵਿਦਿਆਰਥੀਆਂ ਦੀ ਕਾਰਗੁਜਾਰੀ ਸਾਂਝੀ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਅਤੇ ਹਲਕਾ ਕੁਆਡੀਨੇਟਰ ਵਪਾਰ ਵਿੰਗ ਸੁਰਜੀਤ ਸਿੰਘ ਕੰਗ, ਬਲਾਕ ਪ੍ਰਧਾਨ ਕੁਲਬੀਰ ਸਿੰਘ ਕਾਲੇਕੇ, ਪ੍ਰਧਾਨ ਅਵਤਾਰ ਸਿੰਘ, ਬਲਦੇਵ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਅਵਤਾਰ ਸਿੰਘ ਵਿਰਕ ਵੱਲੋ ਮੀਟਿੰਗ ਦਾ ਮੁਆਇਨਾ ਕੀਤਾ ਗਿਆ ।
ਸਕੂਲ ਵਡਾਲਾ ਮੁੱਖੀ ਰਣਜੀਤ ਸਿੰਘ, ਕੰਵਲਜੀਤ, ਅਮਰੀਕ ਸਿੰਘ, ਸੁਖਦੇਵ ਸਿੰਘ, ਮਨਜੀਤ ਕੌਰ, ਸੰਦੀਪ ਕੌਰ, ਮਨੀਸ਼ਾ , ਧਰਮਿੰਦਰ ਸ਼ਰਮਾਂ, ਨਰਿੰਦਰ ਕੁਮਾਰ, ਅਮਨਦੀਪ ਕੌਰ, ਕੰਵਲਪ੍ਰੀਤ ਕੌਰ, ਪਲਵਿੰਦਰ ਕੌਰ, ਲਵਪ੍ਰੀਤ ਕੌਰ ਅਤੇ ਮੁਖਜਿੰਦਰ ਸਿੰਘ ਨੇ ਮਿਸ਼ਨ ਸ਼ਤ ਪ੍ਰਤੀਸ਼ਤ, ਸਮਰੱਥ ਅਤੇ ਐਨਰੋਲਮੈਂਟ ਡਰਾਈਵ ਅਤੇ ਬੋਰਡ ਕਲਾਸਾਂ ਦੀਆਂ ਲਗਾਈਆਂ ਜਾ ਰਹੀਆਂ ਵਾਧੂ ਕਲਾਸਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਮਾਪਿਆਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ ਲਗਾਈ ਗਈ ਮੈਂਥ ਪ੍ਰਦਰਸ਼ਨੀ, ਸਾਇੰਸ ਪ੍ਰਦਰਸ਼ਨੀ, ਲਾਇਬ੍ਰੇਰੀ ਕਿਤਾਬ ਪ੍ਰਦਰਸ਼ਨੀ ਦਾ ਭਰਪੂਰ ਆਨੰਦ ਮਾਣਿਆਂ।
ਇਸੇ ਤਰ੍ਹਾਂ ਹੀ ਪਿੰਡ ਕਾਲੇਕੇ ਸਰਕਾਰੀ ਸਕੂਲ ਵਿਖੇ ਪ੍ਰਿੰਸੀਪਲ ਸ੍ਰੀ ਮਤੀ ਨਿਸ਼ੀ ਪਰਾਸਰ,ਗੁਲਜਾਰ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ, ਰਾਜਵਿੰਦਰ ਸਿੰਘ,ਗੁਰਪ੍ਰੀਤ ਕੌਰ,ਮਨਪ੍ਰੀਤ ਕੌਰ,ਸੁਨੀਲ ਕੁਮਾਰ, ਸੋਨੀਆਂ ਮਹਾਜਨ, ਪ੍ਰਦੀਪ ਕੌਰ,ਜਸਵੀਰ ਸਿੰਘ, ਵਿਸ਼ਾਲ ਕੁਮਾਰ, ਰਾਜਵਿੰਦਰ ਕੌਰ, ਨਵੀਨ ਕੁਮਾਰ, ਸਿਮਰਨਜੀਤ ਕੌਰ, ਸਿਮਰਜੀਤ ਕੌਰ, ਸਤਨਾਮ ਸਿੰਘ ਵੱਲੋ ਮੈਗਾ ਪੀ.ਟੀ.ਐਮ. ਮੌਕੇ ਬੱਚਿਆਂ ਨੇ ਜੈਵਿਕ ਖੇਤੀ ਸਬੰਧੀ ਅਤੇ ਆਤਮਨਿਰਭਰ ਬਣਨ ਲਈ ਜੈਵਿਕ ਬੀਜ ਤਿਆਰ ਕਰਕੇ ਪ੍ਰਦਰਸ਼ਨੀ, ਖੇਤਰੀ ਸੰਦਾਂ ਦੇ ਮਾਡਲ ਤਿਆਰ ਕਰਕੇ ਪ੍ਰਦਰਸ਼ਨੀ, ਲਾਇਬ੍ਰੇਰੀ ਕਿਤਾਬ ਪ੍ਰਦਰਸ਼ਨੀ ਲਗਾਈ, ਜੋ ਸਭ ਲਈ ਖਿੱਚ ਦਾ ਕੇਂਦਰ ਸੀ ।
ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋ ਕਈ ਗੁਣਾ ਵੱਧ ਸਮਰੱਥਾਂ ਵਾਲੇ ਹਨ . ਸਰਕਾਰੀ ਸਕੂਲਾਂ ਵਿੱਚ ਚੰਗੇ ਅਤੇ ਵੈਲ ਐਜੂਕੇਸ਼ਨ ਵਾਲੇ ਟੀਚਰ ਦਿਨ ਰਾਤ ਮੇਹਨਤ ਕਰ ਰਹੇ ਹਨ ਅਤੇ ਸਰਕਾਰ, ਪਿੰਡ ਵਾਸੀਆਂ ਅਤੇ ਟੀਚਰਾਂ ਦੇ ਉਦਮ ਸਦਕਾ ਹੁਣ ਪਿੰਡਾਂ ਵਿੱਚ ਸਕੂਲਾਂ ਦੀ ਨੋਹਾਰ ਬਦਲ ਰਹੀ ਹੈ। ਕੰਗ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਜਗ੍ਹਾਂ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣੇ ਚਾਹੀਦੇ ਹਨ ਤਾਂ ਜੋ ਖਰਚੇ ਦੀ ਬਚਤ ਦੇ ਨਾਲ ਨਾਲ ਬੱਚਿਆਂ ਨੂੰ ਵਧੀਆਂ ਅਤੇ ਮਿਆਰੀ ਵਿੱਦਿਆ ਪ੍ਰਧਾਨ ਕਰਵਾਈ ਜਾ ਸਕੇ । ਉਹਨਾਂ ਮਾਨ ਸਰਕਾਰ ਦੇ ਨਵੇਕਲੇ ਉਪਰਾਲੇ ਅਤੇ ਅਧਿਆਪਕਾਂ, ਸਕੂਲ ਮੁੱਖੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ। ਆਪਣੇ ਵੱਲੋਂ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।