ਬਟਾਲਾ\ਗੁਰਦਾਸਪੁਰ\ਅੰਮ੍ਰਿਤਸਰ, 1 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲਕਦਮੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦਾ ਇੱਕ ਅਤੇ ਦੋ ਸਾਲ ਦਾ ਸਨਮਾਨ ਵਜੋਂ ਮਿਲਦਾ ਸੇਵਾ ਵਾਧਾ ਬਹਾਲ ਕਰ ਦਿੱਤਾ ਹੈ, ਜਿਸ ਨੂੰ ਕਿ ਪਿਛਲੀ ਸਰਕਾਰ ਨੇ 2018 ਤੋਂ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ\ਅਧਿਕਾਰੀਆਂ ਲਈ ਇਹ ਵਾਧਾ ਬੰਦ ਕਰ ਦਿੱਤਾ ਸੀ। ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ [ਏਸੰਨਤਾ] ਭਾਰਤ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ [ਸਟੇਟ ਤੇੇ ਨੈਸ਼ਨਲ ਐਵਾਰਡੀ] ਅਤੇ ਪੰਜਾਬ ਰਿਜ਼ਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ [ਪਰਸੰਨਤਾ] ਦੇ ਸੂਬਾ ਪ੍ਰਧਾਨ ਰੌਸ਼ਨ ਖੈੜਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਰਕਾਰ ਰਾਹੀਂ ਪੰਜਾਬ ਦੇ ਸਟੇਟ ਐਵਾਰਡੀ ਅਧਿਆਪਕਾਂ\ਅਧਿਕਾਰੀਆਂ [ਜਿੰਨਾਂ ਨੂੰ 2018 ਤੋਂ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ ਸੀ] ਦਾ 2018 ਤੋਂ ਬੰਦ ਕੀਤਾ ਇੱਕ ਸਾਲ ਦਾ ਵਾਧਾ ਬਹਾਲ ਕਰਨ ਨਾਲ ਜਿੱਥੇ ਸੂਬੇ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦਾ ਸਨਮਾਨ ਬਹਾਲ ਹੁੰਦਾ ਹੈ, ਉੱਥੇ ਪੰਜਾਬ ਦੇ ਹੋਰ ਅਧਿਆਪਕਾਂ ਤੇ ਅਧਿਕਾਰੀਆਂ ਵਿੱਚ ਵੀ ਇਸ ਦੀ ਉਸਾਰੂ ਪ੍ਰੇਰਨਾ ਮਿਲੇਗੀ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਇਹ ਵਾਧਾ ਬੰਦ ਕਰਨ ਦਾ ਫ਼ੈਸਲਾ ਮੰਦਭਾਗਾ ਸੀ, ਜਿਸ ਨਾਲ ਪੰਜਾਬ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਸੂਬਾ ਐਸੋਸੀਏਸ਼ਨ ਪਰਸੰਨਤਾ ਤੇ ਕੌਮੀ ਐਸੋਸੀਏਸ਼ਨ ਏਸੰਨਤਾ ਦੇ ਨਾਲ-ਨਾਲ ਐਵਾਰਡੀ ਅਧਿਆਪਕਾਂ ਵਿੱਚ ਮਾਣ-ਸਨਮਾਨ ਨੂੰ ਠੇਸ ਪਹੁੰਚਣ ਦੇ ਨਾਲ-ਨਾਲ ਕਾਫ਼ੀ ਨਿਰਾਸ਼ਾ ਵੀ ਸੀ, ਪਰੰਤੂ ਮਾਨ ਸਰਕਾਰ ਨੇ ਇਹ ਸੇਵਾ ਵਾਧਾ ਬਹਾਲ ਕਰਕੇ ਅਧਿਆਪਕਾਂ ਦੇ ਸਨਮਾਨ ਨੂੰ ਹੋਰ ਉੱਚਾ ਕੀਤਾ ਹੈ। ਪੰਜਾਬ ਦੇ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਸਿਰਮੌਰ ਐਸੋਸੀਏਸ਼ਨ ਪਰਸੰਨਤਾ ਪੰਜਾਬ ਤੇ ਏਸੰਨਤਾ ਭਾਰਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੇ ਵਿਸ਼ੇਸ਼ ਸ਼ੁਕਰਾਨੇ ਦੇ ਨਾਲ-ਨਾਲ ਐਵਾਰਡੀ ਅਧਿਆਪਕਾਂ\ਅਧਿਕਾਰੀਆਂ ਦੇ ਇਸ ਸਨਮਾਨ ਵਿੱਚ ਸਹਿਯੋਗ ਕਰਨ ਵਾਲੇ ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ., ਕੈਬਨਿਟ ਮੰਤਰੀ ਸ੍ਰ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਵਿਧਾਨ ਸਭਾ ਸਪੀਕਰ ਮਾਣਯੋਗ ਸ੍ਰ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪੀ੍ਰਤ ਕੌਰ ਤਲਵਾੜ [ਆਈ.ਏ.ਐੱਸ.], ਡੀ.ਪੀ.ਆਈ. ਸ੍ਰ. ਤੇਜਦੀਪ ਸਿੰਘ ਸੈਣੀ [ਪੀ.ਸੀ.ਐੱਸ.], ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਿੰਘ ਸਰਕਾਰੀਆ ਤੇ ਹੋਰ ਸਿੱਖਿਆ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਭਾਰਤ ਦੇ ਹੋਰ ਸੂਬਿਆਂ ਲਈ ਵੀ ਇੱਕ ਇਤਿਹਾਸਕ ਮਿਸਾਲ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਮੀਤ ਸਿੰਘ ਭੋਮਾ ਗੁਰਦਾਸਪੁਰ, ਗੁਰਮੀਤ ਸਿੰਘ ਬਾਜਵਾ, ਪ੍ਰਿੰ. ਕਾਹਲੋਂ ਡਾਇਟ ਵੇਰਕਾ ਅੰਮ੍ਰਿਤਸਰ, ਪ੍ਰਿੰ. ਵਿਨੋਦ ਕੁਮਾਰ ਲੁਧਿਆਣਾ, ਜ਼ਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ, ਪਿ੍ਰੰ. ਜਸਪਾਲ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਰੂਪਰਾ ਫ਼ਰੀਦਕੋਟ, ਜਗਤਾਰ ਸਿੰਘ ਸੋਖੀ, ਹਰਪ੍ਰੀਤ ਬਿਹਲਾ ਬਰਨਾਲਾ, ਪੁਨੀਤ ਗਰਗ ਬਰਨਾਲਾ, ਮਿਹਰ ਸਿੰਘ ਫ਼ਤਹਿਗੜ੍ਹ ਸਾਹਿਬ, ਚਮਕੌਰ ਸਿੰਘ ਫ਼ਤਹਿਗੜ੍ਹ ਸਾਹਿਬ, ਪਲਵਿੰਦਰ ਸਿੰਘ, ਹਰਜਿੰਦਰ ਸਿੰਘ ਅੰਮ੍ਰਿਤਸਰ, ਪ੍ਰਿੰ. ਸਤਿੰਦਰ ਸਿੰਘ ਫ਼ਿਰੋਜ਼ਪੁਰ, ਵਿਜੇ ਕੁਮਾਰ ਫ਼ਾਜ਼ਿਲਕਾ, ਲੈਕਚਰਾਰ ਕੁਲਜੀਤ ਕੌਰ ਮੋਹਾਲੀ, ਡਾ. ਬਲਜੀਤ ਕੌਰ ਮੋਹਾਲੀ, ਬਲਜੀਤ ਸਿੰਘ ਗੁਰਦਾਸਪੁਰ, ਸਤਨਾਮ ਸਿੰਘ ਪਾਖਰਪੁਰਾ, ਪਵਿੱਤਰ ਕੌਰ ਬਠਿੰਡਾ, ਗੁਰਮੀਤ ਸਿੰਘ ਬਰਾੜ ਬਠਿੰਡਾ, ਅਮ੍ਰਿਤਪਾਲ ਸਿੰਘ ਬਰਾੜ ਬਠਿੰਡਾ, ਪਿ੍ਰੰ. ਗੁਰਮੇਲ ਸਿੰਘ ਸਿੱਧੂ, ਪ੍ਰਿੰ. ਅਜੇ ਕੁਮਾਰ ਸ਼ਰਮਾ ਸ੍ਰੀ ਮੁਕਤਸਰ ਸਾਹਿਬ, ਮਨਦੀਪ ਸਿੰਘ ਗੋਲਡੀ ਮਾਨਸਾ, ਅੰਜੂ ਬਾਲਾ ਜਲੰਧਰ, ਪ੍ਰਿੰ. ਗੁਰਿੰਦਰ ਕੌਰ ਜਲੰਧਰ, ਅਮਰਜੀਤ ਸਿੰਘ ਤਰਨਤਾਰਨ, ਪ੍ਰਿੰ. ਅਰਮਨਪ੍ਰੀਤ ਸਿੰਘ ਹੁਸ਼ਿਆਰਪੁਰ, ਲੈਕ ਜਸਮਾਨ ਸਿੰਘ ਹੁਸ਼ਿਆਰਪੁਰ, ਕਰਨੈਲ ਸਿੰਘ ਨਵਾਂ ਸ਼ਹਿਰ, ਤਜਿੰਦਰ ਸਿੰਘ ਮੋਗਾ [ਸਾਰੇ ਸਟੇਟ ਐਵਾਰਡੀ] ਆਦਿ ਇਸ ਧੰਨਵਾਦੀ ਨੋਟ ਵਿੱਚ ਸ਼ਾਮਲ ਸਨ।