ਬਾਬਾ ਬਕਾਲਾ ਸਾਹਿਬ 22 ਅਕਤੂਬਰ (ਸੁਖਵਿੰਦਰ ਬਾਵਾ) : ਮੁਹੱਲਾ ਮਾਤਾ ਰਾਣੀ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਸ਼ਾਮੀਂ ਕਰੀਬ ਦੋ ਨੌਜਵਾਨਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਇਹ ਨੌਜਵਾਨ ਇਕੱਠੇ ਹੀ ਇਕ ਦੂਸਰੇ ਨਾਲ ਲਿਪਟੇ ਹੋਏ ਡਿੱਗੇ ਲੋਕਾਂ ਨੇ ਦੇਖੇ ਅਤੇ ਪੁਲਿਸ ਨੂੰ ਸੂਚਿਤ ਕੀਤਾ । ਇਸ ਮੌਕੇ ਡੀ.ਐਸ.ਪੀ. ਅਰੁਣ ਸ਼ਰਮਾ, ਤੇਜਿੰਦਰ ਸਿੰਘ ਏ.ਐਸ.ਆਈ. ਚੌਂਕੀ ਇੰਚਾਰਜ, ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਅਤੇ ਮ੍ਰਿਤਕਾਂ ਦੀ ਜ਼ੇਬ੍ਹਾਂ ਵਿਚੋਂ ਮਿਲੇ
ਮ੍ਰਿਤਕ ਦੋ ਨੌਜਵਾਨਾਂ ਦੀਆਂ ਲਾਸ਼ਾਂ ਅਤੇ ਮੌਕੇ ‘ਤੇ ਪੁੱਜੀ ਪੁਲਿਸ
ਕਾਗਜਾਂ ‘ਚੋਂ ਮ੍ਰਿਤਕਾਂ ਦੀ ਪਛਾਣ ਬਲਦੇਵ ਸਿੰਘ ਦੇਬਾ ਪੁੱਤਰ ਚੈਂਚਲ ਸਿੰਘ ਵਾਸੀ ਧੂਲਕਾ ਅਤੇ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ, ਵਾਸੀ ਰੁਮਾਣਾ ਚੱਕ ਵਜੋਂ ਹੋਈ ਹੈ । ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਲਿਜਾਇਆ ਗਿਆ ਹੈ । ਤੇਜਿੰਦਰ ਸਿੰਘ ਚੌਂਕੀ ਇੰਚਾਰਜ ਨੇ ਦੱਸਿਆ ਹੈ ਕਿ ਸਵੇਰੇ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ।