ਅੰਮ੍ਰਿਤਸਰ/ ਜੰਡਿਆਲਾ ਗੁਰੂ, 06 ਦਸੰਬਰ (ਕੰਵਲਜੀਤ ਸਿੰਘ) : ਮਰਹੂਮ ਬਾਲੀਵੁੱਡ ਪਲੇਅਬੈਕ ਗਾਇਕ ਮੁਹੰਮਦ ਅਜੀਜ ਸਾਹਿਬ ਭਾਵੇ ਦੁਨੀਆਂ ਨੂੰ ਛੋਟੀ ਉਮਰ ਦੇ ਵਿੱਚ ਅਲਵਿਦਾ ਕਹਿ ਗਏ ਪਰ ਕਹਿੰਦੇ ਹਨ ਕਿ ਸੰਗੀਤ ਕਦੇ ਵੀ ਨਹੀਂ ਮਰਦਾ। ਅੱਜ ਵੀ ਇਸ ਮਰਹੂਮ ਗਾਇਕ ਦੇ ਗੀਤਾ ਨੂੰ ਅੱਜ ਵੀ ਦੁਨੀਆਂ ਭਰ ਦੇ ਵਿੱਚ ਸੁਣਿਆ ਜਾਂਦਾ ਹੈ। ਮੁਹੰਮਦ ਅਜ਼ੀਜ ਫੇਅਰਵੈਲ ਸੋਸਾਇਟੀ ਅੰਮ੍ਰਿਤਸਰ ਵੱਲੋਂ ਬੀਤੀ ਰਾਤ ਬਾਲੀਵੁੱਡ ਪਿੱਠਵਰਤੀ ਗਾਇਕ ਸਵ : ਮੁਹੰਮਦ ਅਜ਼ੀਜ ਦੀ 5 ਵੀ ਬਰਸੀ ਤੇ ਮੌਕੇ ” ਏਕ ਸ਼ਾਮ ਮੁਹੰਮਦ ਅਜ਼ੀਜ ਕੇ ਗੀਤੋ ਕੇ ਨਾਮ ” ਦਾ ਆਯੋਜਿਨ ਕੀਤਾ ਗਿਆ । ਜਿਸ ਵਿੱਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਤੇ ਅੰਮ੍ਰਿਤਸਰ ਦੇ ਨਾਮੀ ਗਾਇਕਾਂ ਨੇ ਮੁਹੰਮਦ ਅਜ਼ੀਜ ਸਾਹਿਬ ਦੇ ਗੀਤ ਗਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੋਸਾਇਟੀ ਦੀ ਸ਼ਾਲਾਘਾ ਕਰਦੇ ਹੋਏ ਕਿਹਾ ਕੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜੋ ਡਾਕਟਰ ਰਾਜ ਕੁਮਾਰ ਵਰਮਾ ਅਤੇ ਤਰਲੋਚਨ ਤੋਚੀ ਹੋਰਾਂ ਨੇ ਕੀਤਾ ਹੈ ਅਤੇ ਇਹ ਮਹਾਨ ਗਾਇਕ ਨੂੰ ਯਾਦ ਕਰਦੇ ਹੋਏ ਇਹ ਪ੍ਰੋਗਰਾਮ ਰੱਖਿਆ ਹੈ। ਮੁਹੰਮਦ ਅਜ਼ੀਜ ਵੈਲਫ਼ੇਅਰ ਸੋਸਾਇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਵਿੱਚ ਪੁੱਜੀਆ ਸ਼ਖਸੀਅਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਤਰਲੋਚਨ ਤੋਚੀ, ਪ੍ਰਧਾਨ ਰਾਜ ਕੁਮਾਰ ਵਰਮਾ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਸਕਰੀਨ ਤੋਂ ਦਲਜੀਤ ਸਿੰਘ ਅਰੋੜਾ, ਸੰਦੀਪ ਭਾਟੀਆ, ਰਾਜੇਸ਼ ਸ਼ਰਮਾ, ਵਿਕਾਸ ਦੱਤ, ਡਿਪਲ ਪੰਡਿਤ, ਅਮਨਦੀਪ ਲੂਥਰਾ, ਅਲਕਾ ਵਰਮਾ, ਅੰਕਿਤ ਵਰਮਾ, ਬਲਰਾਜ ਮਹੀਨਿਆਂ, ਨਰਿੰਦਰ ਪਾਲ ਸਿੰਘ ਭੰਡਾਰੀ, ਨਰਿੰਦਰ ਜੈਨ, ਸਵਿੰਦਰ ਸਿੰਘ ( ਸਾਵੀ ) ਰਾਕੇਸ਼ ਕੁਮਾਰ,ਸ਼ਮਸ਼ੇਰ ਸਿੰਘ ਸੰਧੂ, ਰਜਨੀ, ਭਾਵਨਾ ਚਾਵਲਾ ਆਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।