ਮੁਕੇਰੀਆਂ, 30 ਮਈ (ਜਸਵੀਰ ਸਿੰਘ ਪੁਰੇਵਾਲ) : ਮਾਨਯੋਗ ਐਸ ਐਸ ਪੀ ਨਵਜੋਤ ਸਿੰਘ ਮਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਐਸ ਪੀ ਰਵਿੰਦਰ ਸਿੰਘ ਹੁਕਮਾਂ ਅਨੁਸਾਰ ਥਾਣਾ ਮੁਖੀ ਐਸ ਆਈ ਮੁਕੇਰੀਆਂ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਸ ਮੁਖਬਰ ਦੀ ਇਤਲਾਹ ਤੇ ਗਸ਼ਤ ਕਰ ਰਹੀ ਪੁਲਿਸ ਪਾਰਟੀ ਏ ਐਸ ਆਈ ਨੇ ਭੰਗਾਲਾ ਵੱਲੋਂ ਇਹ ਰਹੀ ਇਕ ਸਕੂਟਰੀ ਨੰ: HP-99-T -3021 ਨੂੰ ਰੋਕਿਆ ਗਿਆ ਤਾਂ ਉਸ ਕੋਲੋਂ ਉਸ ਕੋਲੋਂ 22 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਦੀ ਪਹਿਚਾਣ ਵੀਰੋ ਦੇਵੀ ਪਤਨੀ ਕੰਸਰਾਜ ਵਾਸੀ ਧਮੋਤਾ ਥਾਣਾ ਇੰਦੋਰ ਜ਼ਿਲ੍ਹਾ ਕਾਂਗੜਾ ਵਜੋਂ ਹੋਈ।
ਉਧਰ ਦੂਸਰੇ ਪਾਸੇ ਏ ਐਸ ਆਈ ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਮੈਂ ਮੁਕੇਰੀਆਂ ਤੇ ਨਾਕੇ ਦੌਰਾਨ ਇੱਕ ਵਿਅਕਤੀ ਨੂੰ ਛੱਕ ਦੇ ਅਧਾਰ ਤੇ ਬੁਲਾਇਆ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮੌਕੇ ਤੇ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 27 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਦੀ ਪਹਿਚਾਣ ਅਰਜਨ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਚੱਕ ਕਲਾਂ ਥਾਣਾ ਮੁਕੇਰੀਆਂ ਵੱਜੋਂ ਹੋਈ ਪੁਲਿਸ ਨੇ ਦੋਸ਼ਿਆਂ ਫੜ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਕਿ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾ ਸਕੇ