ਮੁਕੇਰੀਆਂ/ਹਾਜੀਪੁਰ, 22 ਮਈ (ਜਸਵੀਰ ਸਿੰਘ ਪੁਰੇਵਾਲ) : ਬਲਾਕ ਹਾਜੀਪੁਰ ਅੰਦਰ ਪੈਂਦੀ ਸੀ ਐੱਚ ਸੀ ਬੁੱਢਾ ਵੜ ਅਧੀਨ ਪੈਂਦੇ ਪਿੰਡ ਹਰਸਾ ਮਾਨਸਰ ਵਿੱਚ ਕੋਵਿਡ 19 ਦੇ ਇਕੋ ਸਮੇਂ 19 ਪੋਜਟਿਵ ਕੇਸ ਮਿਲਣ ਕਰਕੇ ਅਤੇ ਡੀ ਸੀ ਹੁਸ਼ਿਆਰਪੁਰ ਅਪਨੀਤ ਰਿਆਤ ਜੀ ਦੇ ਹੁਕਮਾਂ ਅਨੁਸਾਰ ਇਸ ਜਗਾ ਨੂੰ ਕੰਟਨਮੈਂਟ ਜੋਨ ਅੰਦਰ ਰੱਖਣ ਕਰਨ ਸੀ ਐੱਚ ਸੀ ਬੁੱਢਾ ਵੜ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜੀਤ ਸਿੰਘ ਅਤੇ ਡੀ ਐੱਸ ਪੀ ਮੁਕੇਰੀਆਂ ਦੀ ਅਗਵਾਈ ਹੇਠ ਹਰਸਾ ਮਾਨਸਰ ਪਿੰਡ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ।
ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬੁੱਢਾ ਵੜ ਦੇ ਹੈਲਥ ਇੰਸਪੈਕਟਰ ਰਾਜਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਇਕੋ ਵਾਰ 19 ਲੋਕ ਕਰੋਨਾ ਪੋਜਟਿਵ ਆਉਣ ਕਰਕੇ ਅਤੇ ਇਸ ਪਿੰਡ ਦੇ ਲੋਕ ਬਾਹਰ ਜਾ ਕੇ ਕਿਸੇ ਹੋਰ ਵਿਅਕਤੀਆਂ ਨੂੰ ਸੰਕ੍ਰਮਣ ਨਾ ਕਰ ਦੇਣ ਅਤੇ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਮਾਨਯੋਗ ਡੀ ਸੀ ਸਾਹਿਬਾ ਜੀ ਦੇ ਹੁਕਮ ਅਨੁਸਾਰ ਇਸ ਪਿੰਡ ਨੂੰ ਪੂਰੀ ਤਰਾਂ ਸੀਲ ਕਰ ਦਿਤਾ ਗਿਆ ਹੈ।ਹੁਣ ਇਹ ਪਿੰਡ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰਹੇਗਾ ਅਤੇ ਇਸ ਪਿੰਡ ਦੇ ਬਾਕੀ ਲੋਕਾਂ ਦੇ ਵੀ ਟੈਸਟ ਕੀਤੇ ਜਾਣਗੇ ਇਹਨਾਂ ਪੋਜਟਿਵ ਆਏ ਲੋਕਾਂ ਨੂੰ ਪੂਰੀ ਡਾਕਟਰੀ ਮਦਦ ਦਿੱਤੀ ਜਾਵੇਗੀ।ਇਸ ਮੌਕੇ ਪੁਲਿਸ ਚੌਂਕੀ ਇੰਚਾਰਜ ਬਲਵੰਤ ਸਿੰਘ,ਹੈਲਥ ਇੰਸਪੈਕਟਰ ਰਣਜੀਤ ਸਿੰਘ ਅਤੇ ਫਾਰਮਿਸਟ ਸਤਿੰਦਰ ਸਿੰਘ,ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਇਹ ਪਿੰਡ ਸੀਲ ਕੀਤਾ ਗਿਆ।