ਹਾਜੀਪੁਰ,28 ਮਈ(ਜਸਵੀਰ ਸਿੰਘ ਪੁਰੇਵਾਲ) : ਅੱਜ ਬਾਦ ਦੁਪਹਿਰ ਮੁਕੇਰੀਆਂ ਦੀ ਵਧਾਇਕਾਂ ਇੰਦੂ ਕੌਂਡਲ ਨੇ ਹਾਜੀਪੁਰ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਮੁਆਇਨਾ ਕੀਤਾ। ਉਹ ਵੱਖ ਵੱਖ ਵਾਰਡਾਂ ਵਿੱਚ ਗਏ ਅਤੇ ਉਹਨਾਂ ਵਿਚ ਦਾਖਿਲ ਮਰੀਜ਼ਾ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਵਾਰੇ ਜਾਣਕਾਰੀ ਲਈ।ਇਸ ਤੋ ਇਲਾਵਾ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਵੀ ਮੁਆਇਨਾ ਕੀਤਾ ਅਤੇ ਹਸਪਤਾਲ ਵਿੱਚ ਚੱਲ ਰਹੀਆਂ ਸਾਰੀਆਂ ਸਿਹਤ ਸਹੂਲਤਾਂ ਤੇ ਸਤੁੰਸ਼ਟ ਦਿਖੇ।ਇਸ ਤੋਂ ਇਲਾਵਾ ਕਰੋਨਾ ਵਰਗੀ ਮਹਾਮਾਰੀ ਦੀ ਰੋਕਥਾਮ ਅਤੇ ਉਸ ਤੋਂ ਬਚਾਅ ਲਈ ਚਲ ਰਹੇ ਟੀਕਾਕਰਨ ਅਤੇ ਸੈਪਲਿੰਗ ਦਾ ਵੀ ਜਾਣਕਾਰੀ ਲਈ। ਇਸ ਮੌਕੇ ਉਹਨਾਂ ਸੀਨੀਅਰ ਮੈਡੀਕਲ ਅਫਸਰ ਹਾਜੀਪੁਰ ਸ਼ੇੱਲੀ ਬਾਜਵਾ ਕੋਲੋ ਹਸਪਤਾਲ ਵਿੱਚ ਚੱਲ ਰਹੀਆਂ ਸਾਰੀਆਂ ਸਿਹਤ ਸਕੀਮਾਂ ਵਾਰੇ ਜਾਣਕਾਰੀ ਅਤੇ ਉਹਨਾਂ ਕੋਲੋਂ ਹਸਪਤਾਲ ਵਿੱਚ ਸਾਜੋ ਸਮਾਨ ਦੀ ਕਮੀ ਵਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ।ਇਸ ਮੌਕੇ ਸ਼ੈਲੀ ਬਾਜਵਾ ਨੇ ਇੰਦੂ ਕੌਂਡਲ ਨੇ ਹਸਪਤਾਲ ਵਿੱਚ ਮੈਡੀਕਲ ਸਾਜੋ ਸਮਾਨ ਜਿਸ ਦੀ ਕਮੀ ਹੈ ਦੀ ਲਿਸਟ ਪ੍ਰਾਪਤ ਕੀਤੀ ਅਤੇ ਜਲਦੀ ਹੀ ਜਿਸ ਸਾਜੋ ਸਮਾਂਨ ਦੀ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਪਾਰਟੀ ਦੇ ਕਾਰਜਕਾਰੀ ਬਲਾਕ ਪ੍ਰਧਾਨ ਅਤੇ ਮੋਜੂਦਾ ਸਰਪੰਚ ਕਿਸ਼ੋਰ ਕੁਮਾਰ,ਸੁਰਿੰਦਰ ਵਰਮਾ,ਸੁਧੀਰ ਠਾਕੁਰ, ਬਲਾਕ ਯੂਥ ਪ੍ਰਧਾਨ ਰਜਨੀਸ਼ ਮਿਨਹਾਸ,ਕਪਿਲ ਕੁਮਾਰ ਆਦਿ ਹਾਜਿਰ ਹਨ।
Related Articles
Check Also
Close