ਚੋਹਲਾ ਸਾਹਿਬ/ਤਰਨਤਾਰਨ, 25 ਅਕਤੂਬਰ (ਰਾਕੇਸ਼ ਨਈਅਰ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੂਬਾ ਸਕੱਤਰ ਸ.ਸਤਨਾਮ ਸਿੰਘ ਚੋਹਲਾ ਸਾਹਿਬ ਨੇ ਸੋਮਵਾਰ ਨੂੰ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ‘ਚ ਕੁਝ ਦਿਨਾਂ ਤੋਂ ਤੇਜ਼ ਮੀਂਹ ਅਤੇ ਗੜੇਮਾਰੀ ਨੇ ਉਨਾਂ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ ਉੱਡਾ ਦਿੱਤੀ ਹੈ,ਜੋ ਇਹ ਉਡੀਕ ਕਰ ਰਹੇ ਸਨ ਕਿ ਫਸਲ ਨੂੰ ਵੇਚ ਕੇ ਚੰਗੀ ਕਮਾਈ ਹੋ ਜਾਵੇਗੀ।ਪਰ ਇਸ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ।ਸਤਨਾਮ ਸਿੰਘ ਚੋਹਲਾ ਨੇ ਕਿਹਾ ਕਿ ਭਾਰੀ ਮੀਂਹ ਅਤੇ ਤੇਜ ਹਵਾ ਚੱਲਣ ਕਰਕੇ ਝੋਨੇ ਦੇ ਨਾਲ ਗੰਨੇ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਜਿਆਦਾ ਕਿਸਾਨਾਂ ਨੇ ਪਰਮਲ ਝੋਨਾ ਤਾਂ ਕੱਟ ਲਿਆ ਸੀ ਪਰ 1121 ਕੱਟਣ ਨੂੰ ਤਿਆਰ ਸੀ,ਜਿਸਦਾ ਭਾਰੀ ਨੁਕਸਾਨ ਹੋਇਆ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨ ਠੇਕੇ ‘ਤੇ ਵਾਹੀ ਕਰਦੇ ਹਨ,ਉਨਾਂ ਬਾਰੇ ਸਰਕਾਰ ਕੁਝ ਅਲੱਗ ਤੋਂ ਨੀਤੀ ਘੜੇ, ਕਿਉਂਕਿ ਉਨਾਂ ਕਿਸਾਨਾਂ ਨੇ ਇਕ ਤਾਂ ਠੇਕਾ ਵੀ ਸਮੇਂ ਸਿਰ ਜ਼ਮੀਨ ਦੇ ਮਾਲਕਾਂ ਨੂੰ ਅਦਾ ਕਰਨਾ ਹੁੰਦਾ ਹੈ ਤੇ ਅਗਲੀ ਫਸਲ ਵੀ ਬੀਜਣੀ ਹੁੰਦੀ ਹੈ।ਇਸ ਲਈ ਠੇਕੇ ‘ਤੇ ਜਮੀਨ ਵਾਹੁਣ ਵਾਲਿਆਂ ਲਈ ਵੀ ਸਰਕਾਰਾਂ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ।ਇਸ ਮੌਕੇ ਉਨ੍ਹਾਂ ਨਾਲ ਗੁਰਦੇਵ ਸਿੰਘ, ਸੋਨੂੰ ਸਿੰਘ, ਅਵਤਾਰ ਸਿੰਘ ਚੋਹਲਾ, ਨਰਿੰਦਰਪਾਲ ਸਿੰਘ ਸੰਧੂ ਪ੍ਰਧਾਨ ਆਈ.ਟੀ ਵਿੰਗ ਮਾਝਾ ਜੋਨ, ਸਿਮਰਨਜੀਤ ਸਿੰਘ ਕਾਕੂ ਪੀ.ਏ ਆਦਿ ਹਾਜ਼ਰ ਸਨ।