ताज़ा खबरपंजाब

ਮਿਡ ਡੇ ਮੀਲ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਈ ਟੀ ਉ ਨੂੰ ਮੰਗ ਪੱਤਰ ਸੌਂਪਿਆ।

ਜੰਡਿਆਲਾ ਗੁਰੂ,ਟਾਂਗਰਾ 19 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਜੰਡਿਆਲਾ ਗੁਰੂ ਹਲਕੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ।। ਇਸ ਮੌਕੇ ਤੇ ਮੱਲੀਆਂ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਮਿਡ ਡੇ ਮੀਲ ਵਰਕਰਾਂ ਨੇ ਸੂਬਾ ਜਨਰਲ ਸੈਕਟਰੀ (ਪੰਜਾਬ )ਮਮਤਾ ਸ਼ਰਮਾ ਦੀ ਅਗਵਾਈ ਹੇਠ ਹਰਭਜਨ ਸਿੰਘ ਈਟੀਓ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਤੇ ਫੋਨ ਤੇ ਪੱਤਰ ਕਾਰ ਨਾਲ ਗੱਲਬਾਤ ਕਰਦਿਆਂ ਸੂਬਾ ਜਨਰਲ ਸੈਕਟਰੀ ਪੰਜਾਬ ਮਮਤਾ ਸ਼ਰਮਾ ਨੇ ਦੱਸਿਆ ਕਿ, ਵਿਧਾਨ ਸਭਾ ਚੋਣ ਮੌਕੇ ਤੇ ਅਰਵਿੰਦ ਕੇਜ਼ਰੀਵਾਲ ਵੱਲੋਂ ਅੰਮ੍ਰਿਤਸਰ ਦੌਰੇ ਮੌਕੇ ਅਸੀਂ ਇਹ ਮੰਗਾਂ ਕੇਜਰੀਵਾਲ ਅੱਗੇ ਰੱਖੀਆਂ ਸਨ,ਜੋ ਕਿ ਅੱਜ ਤੱਕ ਜਿਉਂ ਦੀਆਂ ਤਿਉਂ ਹੀ ਹਨ ਉਨ੍ਹਾਂ ਕਿਹਾ ਕਿ ਸਾਡੀਆਂ ਕੁਲ 8 ਮੰਗਾਂ ਹਨ ਜਿਵੇਂ ਕਿ, ਸਕੂਲ ਅੰਦਰ ਕੰਮ ਕਰਦੇ ਮਿਡ ਡੇ ਮੀਲ ਵਰਕਰਾਂ ਤੇ ਪੰਜਾਬ ਸਰਕਾਰ ਦੇ ਤਨਖਾਹ ਸਕੇ ਲਾਗੂ ਕੀਤੇ ਜਾਣ, ਮਿਡ ਡੇ ਮੀਲ ਦੇ ਛਾਂਟੀ ਕੀਤੇ ਗਏ ਵਰਕਰ ਬਹਾਲ ਕੀਤੇ ਜਾਣ।

ਮਿਡ ਡੇ ਮੀਲ ਕੁੱਕ ਵਰਕਰ ਦੀ ਮੌਤ ਹੋਣ ਤੇ ਉਸ ਦੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਲਈ ਪਹਿਲ ਦਿੱਤੀ ਜਾਵੇ ਮਿਡ ਡੇ ਮੀਲ ਅਤੇ ਪਾਰਟ ਵਾਈਮਾ ਸਫਾਈ ਵਰਕਰਾਂ ਨੂੰ ਈ,ਐਸ ,ਆਈ ਸਹੂਲਤ ਦਿੱਤੀ ਜਾਵੇ ਅਤੇ ਈਪੀਐਫ ਕੱਟਿਆ ਜਾਵੇ। ਮਿਡ ਡੇ ਮੀਲ ਵਰਕਰਾਂ ਨੂੰ ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ ਅਤੇ ਅੱਠਵੀਂ ਪਾਸ ਵਰਕਰਾਂ ਨੂੰ ਦਰਜਾ ਚਾਰ ਕਰਮਚਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਤੇ ਨਿਯੁਕਤ ਕੀਤਾ ਜਾਵੇ, ਮਿਡ ਡੇ ਮੀਲ ਵਰਕਰਾਂ ਕੋਲੋਂ ਖਾਣਾ ਬਣਾਉਣ ਤੋਂ ਬਗੈਰ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਅਤੇ ਹਰੇਕ ਸਕੂਲ ਵਿੱਚ ਘੱਟੋ ਘੱਟ ਇੱਕ ਸਫਾਈ ਵਰਕਰ ਨਿਯੁਕਤ ਕੀਤਾ ਜਾਵੇ। ਮਿਡ ਡੇ ਮੀਲ ਵਰਕਰਾਂ ਨੂੰ ਹਰ ਸਾਲ ਦਾ ਮੈਡੀਕਲ ਛੁੱਟੀਆਂ ਅਤੇ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ ਸਿੱਖਿਆ ਵਿਭਾਗ ਵੱਲੋਂ ਹਰ ਸਾਲ 10 ਦਿਨ ਦੀ ਅਚਨਚੇਤੀ ਛੁੱਟੀ ਦੇ ਪੱਤਰ ਨੂੰ ਲਾਗੂ ਕਰਵਾਇਆ ਜਾਵੇ। ਮਿਡ ਡੇ ਮੀਲ ਵਰਕਰਾਂ ਦਾ ਘੱਟੋ ਘੱਟ 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ। ਦੁਰਘਟਨਾ ਹੋਵੋ ਜਾਂ ਦੀ ਸੂਰਤ ਵਿੱਚ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ ਤੇ ਅਤੇ ਜਾਨੀ ਨੁਕਸਾਨ ਹੋ ਜਾਂ ਦੀ ਸੂਰਤ ਵਿੱਚ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ, ਅਸੀਂ ਹਰ ਥਾਂ ਤੇ ਜਿੱਥੇ ਵੀ ਕੈਬਨਟ ਮੰਤਰੀ ਜਾਂ ਕੋਈ ਵਿਧਾਇਕ ਜਾਏਗਾ ਅਸੀਂ ਹਰ ਥਾਂ ਤੇ ਉਹਨਾਂ ਨੂੰ ਇਹ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਵਾਂਗੇ, ਅੱਗੇ ਉਹਨਾਂ ਦੱਸਿਆ ਕਿ ਇਹ ਮੰਗ ਪੱਤਰ ਪੂਰੇ ਪੰਜਾਬ ਵਿੱਚ ਦਿੱਤੇ ਜਾ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਸਰਕਾਰ ਇਹਨਾਂ ਮੰਗ ਪੱਤਰ ਵੱਲ ਧਿਆਨ ਦੇ ਕੇ ਸਾਡੀਆਂ ਮੰਗਾਂ ਨੂੰ ਪੂਰਾ ਕਰਨ।

Related Articles

Leave a Reply

Your email address will not be published.

Back to top button