ਜੰਡਿਆਲਾ ਗੁਰੂ, 12 ਸਤੰਬਰ (ਕੰਵਲਜੀਤ ਸਿੰਘ ਲਾਡੀ) : ਸਥਾਨਕ ਕਸਬੇ ਦੇ ਵੱਸੋਂ ਭਰੇ ਮੁਹੱਲੇ ਜੋਤੀਸਰ ਦੀ ਮੇਨ ਸੜਕ ‘ਤੇ ਭੱਠਾ ਕੋਲੋਨੀ ਸੜਕ ਦੇ ਕੋਲ ਬੈਠੇ ਇੱਕ ਕਬਾੜੀਏ ਤੋਂ ਸਾਰਾ ਮੁਹੱਲਾ ਦੁਖੀ ਹੈ। ਸਥਾਨਕ ਵਸਨੀਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਕਬਾੜੀਏ ਨੇ ਆਪਣਾ ਸਾਰਾ ਸਮਾਨ ਸੜਕ ‘ਤੇ ਸੁੱਟਿਆ ਹੁੰਦਾ ਤੇ ਸਾਰੀ ਸੜਕ ਨੂੰ ਨੱਪਿਆ ਹੈ, ਜਿਸ ਕਰਕੇ ਜਿੱਥੇ ਅਵਾਜਾਈ ਜਾਮ ਹੋ ਜਾਂਦੀ ਹੈ ਓਥੇ ਸਰਕਾਰੀ ਜਗ੍ਹਾ ਨੂੰ ਗੈਰਕਾਨੂੰਨੀ ਢੰਗ ਨਾਲ ਵਰਤਿਆ ਜਾ ਰਿਹਾ ਹੈ।
ਇਸ ਬਾਬਤ ਸਥਾਨਕ ਵਸਨੀਕ ਲੋਕਾਂ ਨੇ ਲੋਕਲ ਕਮੇਟੀ ਦੇ ਅਧਿਕਾਰੀਆਂ ਨੂੰ ਕਈ ਬੇਨਤੀਆਂ ਕੀਤੀਆਂ ਗਈਆਂ ਪਰ ਇਹ ਅਧਿਕਾਰੀ ਸਿਰਫ਼ ਆਪਣੀ ਤਨਖਾਹ ਤੱਕ ਸੀਮਤ ਨੇ ਜੋ ਮਿਤੀ ਇੱਕ ਨੂੰ ਇਨਾਂ ਅਫ਼ਸਰਾਂ ਦੇ ਖਾਤੇ ‘ਚ ਚਲ ਜਾਂਦੀ ਹੈ ਪਰ ਸਥਾਨਕ ਲੋਕਾਂ ਦੀ ਸੁਰੱਖਿਆ ਸੰਬੰਧੀ ਤੇ ਮੁਹੱਲਿਆਂ ਦੀ ਸਾਫ਼ ਸੰਬੰਧੀ ਕੋਈ ਤੱਤਪਰ ਨਹੀਂ ਕਿਉਂਕਿ ਇਹ ਕਬਾੜੀਆ ਸ਼ਰੇਆਮ ਸੜਕ ‘ਤੇ ਆਪਣਾ ਸਮਾਨ ਰੱਖਣ ਲਈ ਟੋਏ ਮਾਰ ਦਿੰਦਾ ਹੈ,ਸਰਕਾਰੀ ਜਾਇਦਾਦ ਦਾ ਨੁਕਸਾਨ ਕਰਦਾ ਹੈ, ਸੜਕ ਕਿਨਾਰੇ ਹੀ ਆਪਣੇ ਸਾਮਾਨ ਨੂੰ ਅੱਗ ਲਗਾ ਦਿੰਦਾ ਹੈ ਤੇ ਮੁਹੱਲਾ ਧੂੰਏਂ ਨਾਲ ਭਰ ਜਾਂਦਾ ਹੈ ਤੇ ਲਾਗੇ ਗੱਡੀਆਂ, ਟਰੈਕਟਰ ਖੜੇ ਹੁੰਦੇ ਹਨ, ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਜੋ ਅੱਗ ਫੜ ਸਕਦੀਆਂ ਹਨ ਤੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀਆਂ ਨੇ ਤੇ ਜੇ ਕੋਈ ਇਸ ਕਬਾੜੀਏ ਨੂੰ ਕੁਝ ਕਹਿੰਦਾ ਹੈ ਤਾਂ ਸ਼ਰੇਆਮ ਬਦਮਾਸ਼ੀ ਦਿਖਾਈ ਜਾਂਦੀ ਹੈ।
ਲੋਕ ਕਹਿ ਰਹੇ ਨੇ ਜਾਂ ਤਾਂ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਕਬਾੜੀਆ ਸੜਕ ਤੇ ਸੜਕੀ ਕਿਨਾਰੇ ਵਰਤਣ ਦਾ ਟੈਕਸ ਦੇਂਦਾ ਹੈ ਜਾਂ ਦਫ਼ਤਰੀ ਮੇਜ਼ ਦੇ ਥੱਲਿਓਂ ਦੀ ਪੈਸੇ ਦੇਂਦਾ ਹੈ ਜਾਂ ਅਧਿਕਾਰੀਆਂ ਨਾਲ ਚੰਗੀ ਜਾਣ ਪਛਾਣ ਰੱਖਦਾ ਹੈ ਤਾਂ ਜੋ ਅਧਿਕਾਰੀ ਮੌਕਾ ਵੀ ਨਹੀਂ ਦੇਖਣ ਆਉਂਦੇ ਤੇ ਨਾ ਹੀ ਕਬਾੜੀਏ ਦੇ ਖਿਲਾਫ਼ ਕੋਈ ਕਾਰਵਾਈ ਕਰ ਰਿਹਾ। ਇਲਾਕਾ ਨਿਵਾਸੀਆਂ ਨੇ ਕਮੇਟੀ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਪਾ ਰਹੀ। ਸਥਾਨਕ ਵਸਨੀਕ ਮੁਹੱਲੇ ਦੇ ਨੁਮਾਇੰਦੇ ਕੌਂਸਲਰਾਂ ਅਤੇ ਸਥਾਨਕ ਸਰਕਾਰਾਂ ਦੇ ਨੇਤਾਵਾਂ ਅਤੇ ਮੌਜੂਦਾ ਆਪ ਸਰਕਾਰ ਦੇ ਵਰਕਰਾਂ ਤੋਂ ਵੀ ਨਰਾਜ਼ ਹਨ ਜੋ ਗੂੜੀ ਨੀਂਦ ਸੌਣ ਦਾ ਡਰਾਮਾ ਕਰ ਰਹੇ ਹਨ ਅਤੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ।