ਜਲੰਧਰ, 05 ਮਈ (ਰਾਜ ਕਟਾਰਿਆ) : ਡਾ. ਸ੍ਰੀ ਸੰਦੀਪ ਗਰਗ SSP ਜਲੰਧਰ ਦਿਹਾਤੀ ਨੇ ਕਰੋਨਾ ਤੋਂ ਬਚਾਅ ਸੰਬੰਧੀ ਦਿਹਾਤੀ ਪੁਲਿਸ ਵੱਲੋਂ ਕੀਤੇ ਜਾ ਉਪਰਾਲਿਆਂ ਬਾਰੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਭਾਰਤ ਸਮੇਤ ਦੁਨੀਆਂ ਦੇ ਹੋਰਨਾਂ ਮੁਲਕਾਂ ਕੋਰੋਨਾ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਜਕੜ ਲਿਆ ਹੈ । ਹਰ ਰੋਜ਼ ਇਸ ਦੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਆਏ ਦਿਨ ਮਰੀਜ਼ ਇਸ ਦਾ ਸ਼ਿਕਾਰ ਹੋ ਕੇ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ।
ਸਿਹਤ ਵਿਭਾਗ ਤੇ ਸਰਕਾਰਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਹਰ ਇਨਸਾਨ ਨੂੰ ਇਸ ਪ੍ਰਤੀ ਖ਼ਾਸ ਅਹਿਤਿਆਤ ਵਰਤੇ ਜਾਣ ਤਾਂ ਕਿ ਇਹ ਬਿਮਾਰੀ ਹੋਰ ਅੱਗੇ ਨਾ ਵਧ ਸਕੇ ਉਹਨਾਂ ਅੱਗੇ ਕਿਹਾ ਕਿ ਜਲੰਧਰ ਦਿਹਾਤੀ ਪੁਲੀਸ ਵੱਲੋਂ ਮਾਸਕ ਦੀ ਵਰਤੋਂ ਨਾ ਕਰਨ ਵਾਲਿਆਂ ਦੇ ਚਲਾਣ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਕਰੋਨਾ ਟੈਸਟ ਵੀ ਕਰਵਾਏ ਜਾ ਰਹੇ ਹਨ