ਮੋਗਾ, 22 ਅਪ੍ਰੈਲ (ਬਿਊਰੋ) : ਮੋਗਾ ਦੇ ਮਾਲ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਖਿਲਾਫ ਸ਼ਿਕਾਇਤ ਸੌਂਪੀ। ਸ਼ਿਕਾਇਤ ਵਿੱਚ ਮਾਲ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੋਗਾ ਦੇ ਸੁਵਿਧਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਇਸ ਦੇ ਨਾਲ ਹੀ ਮੰਤਰੀ ਨੇ ਸਰਕਾਰੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਤਹਿਸੀਲਦਾਰ ਅਤੇ ਉਪ ਮੰਡਲ ਮੈਜਿਸਟਰੇਟ ਦੇ ਚਰਿੱਤਰ ਹਨਣ ਕਰਨ ਦੀ ਕੋਸਿਸ਼ ਕੀਤੀ, ਜਿਸ ਦੀ ਅਸੀਂ (ਮਾਲ ਅਫ਼ਸਰ) ਨਿੰਦਾ ਕਰਦੇ ਹਾਂ।
ਮਾਲ ਅਧਿਕਾਰੀਆਂ ਨੇ ਪੱਤਰ ਰਾਹੀਂ ਦੱਸਿਆ ਕਿ, ਜਿਹੜੇ ਦੋਸ਼ ਸਬ ਰਜਿਰਸਟਰਾਰ ਮੋਗਾ ਖਿਲਾਫ਼ ਲਾਏ ਗਏ ਹਨ, ਉਹ ਸੱਚੇ ਹਨ ਜਾਂ ਫਿਰ ਝੂਠੇ, ਇਹਦੀ ਪੜਤਾਲ ਏਡੀਸੀ ਮੋਗਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸਬੂਤਾਂ ਦੇ ਇਕ ਮੰਤਰੀ ਕਿਸੇ ਅਫ਼ਸਰ ਤੇ ਜਨਤਾ ਵਿੱਚ ਦੋਸ਼ ਕਿਵੇਂ ਲਗਾ ਸਕਦਾ ਹੈ? ਮਾਲ ਅਫਸਰਾਂ ਨੇ ਆਪਣੇ ਪੱਤਰ ਵਿੱਚ ਇਸ ਸਾਰੀ ਕਾਰਵਾਈ ਦੀ ਨਿਖੇਧੀ ਕੀਤੀ।