ਬਾਬਾ ਬਕਾਲਾ ਸਾਹਿਬ, 25 ਜਨਵਰੀ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੀ ਕੈਬਨੇਟ ਦੀ ਇੱਕ ਅਹਿਮ ਮੀਟਿੰਗ ਜੋ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮਾਨ ਸਰਕਾਰ ਨੇ 1077000 ਆਟਾ ਦਾਲ ਵਾਲੇ ਰਾਸ਼ਨ ਕਾਰਡ ਹੋਲਡਰਾਂ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਹੈ ਅਤੇ ਇਸਦੇ ਨਾਲ ਇਹ ਵੀ ਕਿਹਾ ਕਿ ਜੇਕਰ ਕਿਸੇ ਕੋਲ ਰਾਸ਼ਨ ਕਾਰਡ ਹਾਰਡ ਕਾਪੀ ਮੌਜੂਦ ਨਹੀ ਹੈ ਅਤੇ ਲਿਸਟ ਵਿੱਚ ਉਸਦਾ ਨਾਮ ਮੌਜੂਦ ਹੈ, ਉਸਨੂੰ ਵੀ ਰਾਸ਼ਨ ਦਿੱਤਾ ਜਾਵੇਗਾ।
ਮਾਨ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ। ਮਾਨ ਸਰਕਾਰ ਨੇ ਕੈਬਨੇਟ ਮੀਟਿੰਗ ਵਿੱਚ ਇਹ ਵੀ ਕਿਹਾ ਹੈ ਕਿ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਜੋ ਕਿ ਬਹੁਤ ਹੀ ਸਲਾਘਾਯੋਗ ਕਦਮ ਹੈ ਅਤੇ ਲੋਕਾਂ ਨੂੰ ਮਾਨ ਸਰਕਾਰ ਦੇ ਇਸ ਫੈਸਲੇ ਨਾਲ ਵੱਡੀ ਰਾਹਤ ਪਹੁੰਚੇਗੀ । ਪੰਜਾਬ ਦੇ ਲੋਕ ਮਾਨ ਸਰਕਾਰ ਤੋਂ ਖੁਸ ਹਨ ਅਤੇ ਹਰ ਕੰਮ ਵਿੱਚ ਆਮ ਆਦਮੀ ਪਾਰਟੀ ਦਾ ਵੱਧ ਚੜ੍ਹ ਕੇ ਸਾਥ ਦਿੰਦੇ ਹਨ, ਜਿਸ ਸਦਕਾ ਸਾਡਾ ਪੰਜਾਬ ਮੁੱੜ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਹੈ।