ਭੁੰਨਰਹੇੜੀ,ਪਟਿਆਲਾ 13 ਸਤੰਬਰ (ਕ੍ਰਿਸ਼ਨ ਗਿਰ) : ਥਾਣਾ ਸਦਰ ਪਟਿਆਲਾ ਵਿੱਚ ਪੈਂਦੇ ਪਿੰਡ ਸਾਦੀਪੁਰ ਦੇ ਤਸਵੀਰ ਸਿੰਘ ਪੁੱਤਰ ਦਲੀਪ ਸਿੰਘ ਗੁਰਵਿੰਦਰ ਕੌਰ ਪਤਨੀ ਤਸਵੀਰ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਤਸਵੀਰ ਸਿੰਘ ਦੇ ਖਿਲਾਫ ਮਾਨ ਯੋਗ ਸੰਦੀਪ ਕੌਰ ਦੀ ਅਦਾਲਤ ਵੱਲੋਂ ਏ ਯੂ ਸਮਾਲ ਫਾਇਨਾਂਸ ਬੈਂਕ ਲਿਮਟਿਡ ਲੀਲਾ ਭਵਨ ਪਟਿਆਲਾ ਦਾ ਲੋਨ ਨਾ ਮੋੜਨ ਤੇ ਔਰ ਜਾਅਲੀ ਦਸਤਾਵੇਜ਼ ਵਰਤਣ ਤੇ ਦੋਸ਼ ਹੇਠ ਪੁਲਿਸ ਨੂੰ ਧਾਰਾ 406,420,471,ਆਈ ਪੀ ਸੀ ਦੇ ਤਹਿਤ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੋਸੀ ਤਸਵੀਰ ਸਿੰਘ ਨੇ ਏ ਯੂ ਫਾਇਨਾਂਸ ਤੋਂ ਕਾਫੀ ਸਮਾਂ ਪਹਿਲਾਂ ਘਰ ਦੇ ਕਾਗਜ਼ਾਂ ਲਾ ਕੇ ਲੋਨ ਲਿਆ ਸੀ ਅਤੇ ਵਾਪਿਸ ਨਹੀਂ ਕੀਤਾ।ਜਦੋਂ ਬੈਂਕ ਦੇ ਕਰਮਚਾਰੀਆਂ ਨੇ ਛਾਣਬੀਣ ਕੀਤੀ ਤਾਂ ਘਰ ਦੇ ਕਾਗਜ਼ ਜਾਲੀ ਪਾਏ ਗਏ, ਬੈਂਕ ਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਤਾਂ ਬੈਂਕ ਕਰਮਚਾਰੀਆਂ ਨੇ ਅਦਾਲਤ ਵਿੱਚ ਚੈਲਿੰਜ ਕੀਤਾ ਫਿਰ ਵੀ ਦੋਸ਼ੀ ਆਂ ਨੇ ਸਹਿਯੋਗ ਨਾ ਦਿੱਤਾ।
ਇਸੇ ਦੌਰਾਨ ਮਾਨਯੋਗ ਸੰਦੀਪ ਕੌਰ ਦੀ ਅਦਾਲਤ ਨੇ ਦੋਸੀਆਂ ਤਸਵੀਰ ਸਿੰਘ, ਗੁਰਵਿੰਦਰ ਕੌਰ, ਗੁਰਜੀਤ ਸਿੰਘ ਖਿਲਾਫ 406,420,471ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਥਾਣਾ ਮੁਖੀ ਕਰਮਜੀਤ ਸਿੰਘ ਸਦਰ ਪਟਿਆਲਾ ਨੇ ਮੁਕੱਦਮਾ ਦਰਜ ਕਰਕੇ ਜਾਂਚ ਚੌਂਕੀ ਇੰਚਾਰਜ ਭੂੱਨਰਹੇੜੀ ਨਿਸ਼ਾਨ ਸਿੰਘ ਨੂੰ ਸੌਂਪ ਦਿੱਤੀ ਹੈ। ਜਿਨ੍ਹਾਂ ਨੇ ਦੋਸੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਆਰੰਭ ਦਿੱਤੀ ਹੈ।