
ਅੰਮ੍ਰਿਤਸਰ 19 ਅਕਤੂਬਰ (ਕੰਵਲਜੀਤ ਸਿੰਘ ਲਾਡੀ/ਸਾਹਿਲ ਗੁਪਤਾ) : ਪਿੱਛਲੇ ਡੇਢ ਦਹਾਕੇ ਤੋਂ “ਬੇਟੀ ਬਚਾਓ, ਬੇਟੀ ਪੜ੍ਹਾਓ” ਦੇ ਨਾਅਰੇ ਹੇਠ ਭਰੂਣ ਹੱਤਿਆ ਖ਼ਿਲਾਫ ਅਵਾਜ ਬੁਲੰਦ ਕਰਕੇ (ਇੰਡੀਆ ਬੁੱਕ ਵਿੱਚ ਆਪਣਾ ਨਾਂਅ ਦਰਜ਼ ਕਰਨ ਤੋਂ ਇਲਾਵਾ ਕੌਂਮੀ ਅਤੇ ਰਾਜ ਪੱਧਰੀ ਸਨਮਾਨ ਪ੍ਰਾਪਤ ਕਰਨ ਵਾਲੀ) ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਮੱਟੂ ਵੱਲੋਂ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕੋਟ ਖਾਲਸਾ ਦੀ ਹੋਣਹਾਰ ਧੀ ਅਮਾਨਤਬੀਰ ਕੌਰ ਢਿੱਲੋਂ ਨੂੰ ਪੀਸੀਐੱਸ ਜੁਡੀਸ਼ਰੀ ਦੇ ਟੈਸਟ ਵਿੱਚੋਂ 16 ਵਾਂ ਰੈਂਕ ਪ੍ਰਾਪਤ ਕਰਕੇ ਜੱਜ ਬਣਨ ਦਾ ਸੁਪਨਾ ਸਾਕਾਰ ਕਰਨ ਤੇ ਸ਼ਾਲ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅਮਾਨਤਬੀਰ ਕੌਰ ਢਿੱਲੋਂ ਅਤੇ ਭਰਾ ਅਮਨਪ੍ਰੀਤ ਸਿੰਘ ਨੂੰ ਸਰਕਾਰੀ ਵਕੀਲ ਬਣਨ ਤੇ ਵਧਾਈ ਦਿੰਦਿਆਂ ਕਿਹਾ ਕਿ ਦੋਵਾਂ ਸਖਸ਼ੀਅਤਾਂ ਨੇ ਕੋਟ ਖਾਲਸਾ ਇਲਾਕੇ ਦਾ ਨਾਂਅ ਪੂਰੇ ਪੰਜਾਬ ਵਿਚ ਰੋਸ਼ਨ ਕਰ ਦਿੱਤਾ ਹੈ ਅਤੇ ਇਹ ਇਲਾਕੇ ਲਈ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਧੀਆਂ ਅੱਜ ਕੱਲ੍ਹ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ । ਹਰ ਖੇਤਰ ਵਿਚ ਖੇਡਾਂ ਤੋਂ ਲੈਕੇ ਰਾਜਨੀਤੀ ਦੇ ਹਰ ਖ਼ੇਤਰ ‘ਚ ਧੀਆਂ ਮੋਹਰੀ ਹੋ ਕੇ ਆਪਣੀ ਭੂਮਿਕਾ ਨਿਭਾ ਰਹੀਆਂ । ਇਸ ਮੌਕੇ ਜੱਜ ਅਮਾਨਤਬੀਰ ਕੌਰ ਢਿੱਲੋਂ ਅਤੇ ਸਰਕਾਰੀ ਵਕੀਲ ਬਣੇ ਭਰਾ ਅਮਨਪ੍ਰੀਤ ਸਿੰਘ ਢਿੱਲੋਂ ਨੇ ਸਾਂਝੇ ਤੌਰ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦਾ ਉਹਨਾਂ ਦੇ ਘਰ ਪੁੱਜ ਕੇ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਸਾਡੇ ਦੋਵਾਂ ਭੈਣ ਭਰਾਵਾਂ ਦੀ ਕਾਮਯਾਬੀ ਦੇ ਪਿੱਛੇ ਸਾਡੇ ਪਿਤਾ ਡੀਐੱਸਪੀ ਹਰਿੰਦਰਜੀਤ ਸਿੰਘ ਢਿੱਲੋਂ ਅਤੇ ਮਾਤਾ ਰਾਜਬੀਰ ਦਾ ਵੱਡਮੁੱਲਾ ਯੋਗਦਾਨ ਹੈ l ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਅਮਾਨਤਬੀਰ ਕੌਰ ਢਿੱਲੋਂ,ਅਮਨਪ੍ਰੀਤ ਸਿੰਘ ਢਿੱਲੋਂ ਤੋਂ ਇਲਾਵਾ ਰਾਜਬੀਰ ਕੌਰ,ਹਰਜਿੰਦਰ ਸਿੰਘ ਜਿੰਦਾ, ਤਰਸੇਮ ਸਿੰਘ ਚਗਿਆੜਾ, ਸਿਮਰਨਜੀਤ ਸਿੰਘ ਸੰਧੂ ਅਤੇ ਮੰਗਲ ਸਿੰਘ ਹਾਜਰ ਸਨ ।