ਜੰਡਿਆਲਾ ਗੁਰੂ 12 ਨਵੰਬਰ(ਕੰਵਲਜੀਤ ਸਿੰਘ ਲਾਡੀ ) ਜੰਡਿਆਲਾ ਗੁਰੂ -ਮਾਝਾ ਪ੍ਰੈੱਸ ਕਲੈਬ, ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿਛਲੇ ਕਈ ਦਿਨਾਂ ਤੋਂ ਜੀ.ਟੀ. ਰੋਡ ਜੰਡਿਆਲਾ ਗੁਰੂ ਵਿਚ ਲਵਾਰਿਸ ਤੇ ਬੀਮਾਰ ਹਾਲਤ ਵਿਚ ਰਹਿ ਰਹੀ ਔਰਤ ਨੂੰ ਪਿੰਗਲਵਾੜਾ ਵਿਖੇ ਦਾਖਲ ਕਰਵਾ ਕੇ ਬਣਦਾ ਫ਼ਰਜ਼ ਨਿਭਾਇਆ। ਜਿਕਰਯੋਗ ਹੈ ਕਿ ਲਵਾਰਿਸ ਤੇ ਬੀਮਾਰ ਹਾਲਤ ਵਿਚ ਜੀ.ਟੀ. ਰੋਡ ਸਰਾਂ, ਜੰਡਿਆਲਾ ਗੁਰੂ ਦੇ ਟੈਕਸੀ ਸਟੈਂਡ ਅਤੇ ਜਾਂ ਫਿਰ ਸਵਾਰੀਆਂ ਲਈ ਬਣੇ ਸ਼ੈੱਡ ਵਿਚ ਰਹਿ ਰਹੀ ਔਰਤ ਬਾਰੇ ਜਦੋਂ ਟੈਕਸੀ ਸਟੈਂਡ ਦੇ ਡਰਾਇਵਰ ਭਰਾਵਾਂ ਸੁਖਜੀਤ ਸਿੰਘ , ਅੰਗਰੇਜ ਸਿੰਘ , ਭੂਪਿੰਦਰ ਸਿੰਘ , ਸੁਖਚੈਨ ਸਿੰਘ, ਜੈਲ ਸਿੰਘ, ਲਖਬੀਰ ਸਿੰਘ, ਮੂਰਤਾ ਸਿੰਘ, ਸਤਨਾਮ ਸਿੰਘ ਆਦਿ ਨੇ ਉਕੱਤ ਔਰਤ ਬਾਰੇ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨਾਲ ਰਾਬਤਾ ਕਾਇਮ ਕੀਤਾ, ਤਾਂ ਗੁਰਦੀਪ ਸਿੰਘ ਨਾਗੀ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਦੇ ਮੁੱਖੀ ਡਾ. ਇੰਦਰਜੀਤ ਕੌਰ ਹੋਰਾਂ ਦੇ ਧਿਆਨ ਵਿਚ ਸਾਰਾ ਮਾਮਲਾ ਇਕ ਦਰਖਾਸਤ ਦੇ ਰਾਹੀਂ ਲਿਆਂਦਾ।
ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਏ.ਐਸ.ਆਈ. ਬਲਕਾਰ ਸਿੰਘ ਵੱਲੋਂ ਵੀ ਇਸ ਦਰਖਾਸਤ ‘ਤੇ ਢੁਕਵੀਂ ਕਾਰਵਾਈ ਕਰਨ ਵਿਚ ਸਹਿਯੋਗ ਦਿੱਤਾ ਸੀ । ਪਿੰਗਲਵਾੜਾ ਸੰਸਥਾ ਦੇ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ ਨੇ ਲਵਾਰਿਸ ਤੇ ਬੀਮਾਰ ਔਰਤ , ਜੋ ਆਪਣਾ ਨਾਮ ਜਾਂ ਪਤਾ ਦੱਸਣ ਵਿਚ ਅਸਮਰੱਥ ਸੀ , ਨੂੰ ਪਿੰਗਲਵਾੜਾ ਸੰਸਥਾ ਵਿਚ ਦਾਖਲ ਕਰਨ ਦੀ ਹਾਮੀ ਭਰਦਿਆਂ ਸੰਸਥਾ ਦੀ ਵੈਨ ਸੇਵਾਦਾਰਾਂ ਸਮੇਤ ਜੰਡਿਆਲਾ ਗੁਰੂ ਵਿਖੇ ਭੇਜੀ, ਜੋ ਉਕਤ ਔਰਤ ਨੂੰ ਪਿੰਗਲਵਾੜਾ ਵਿਖੇ ਲੈ ਗਈ ਹੈ ਅਤੇ ਇਸ ਲਵਾਰਿਸ ਔਰਤ ਨੂੰ ਪਿੰਗਲਵਾੜਾ ਵਿਖੇ ਦਾਖਲ ਕਰਨ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ । ਇਸ ਮੌਕੇ ਕਲੱਬ ਦੇ ਜਸਵੰਤ ਸਿੰਘ ਮਾਂਗਟ , ਹਰੀਸ਼ ਕੱਕਡ਼ , ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਸਵਿੰਦਰ ਸਿੰਘ ਸ਼ਿੰਦਾ ਲਹੌਰੀਆ, ਗੁਰਪਾਲ ਸਿੰਘ ਰਾਏ, ਕੁਲਦੀਪ ਸਿੰਘ ਖਹਿਰਾ, ਸਤਪਾਲ ਵਿਨਾਇਕ, ਕੁਲਦੀਪ ਸਿੰਘ ਭੁੱਲਰ, ਪਰਵਿੰਦਰ ਸਿੰਘ ਮਲਕ, ਸੁਖਦੇਵ ਸਿੰਘ ਬੱਬੂ, ਮਨਦੀਪ ਸਿੰਘ ਜੰਮੂ, ਪਰਮਜੀਤ ਸਿੰਘ ਆਦਿ ਹਾਜਰ ਸਨ ।