ताज़ा खबरपंजाब

ਮਾਈ.ਟੀ.ਖਾਲਸਾ ਵਰਲਡ ਸਕੂਲ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਣਾ ਮਨੁੱਤਾ ਦੀ ਸਭ ਤੋਂ ਵੱਡੀ ਸੇਵਾ : ਸੁਰਜੀਤ ਸਿੰਘ ਕੰਗ

ਬਾਬਾ ਬਕਾਲਾ ਸਾਹਿਬ 01 ਅਗਸਤ (ਸੁਖਵਿੰਦਰ ਬਾਵਾ) : ਬੀਤੇ ਦਿਨ ਇਲਾਕੇ ਦੀ ਨਾਮਵਰ ਸੰਸਥਾ ਮਾਈ.ਟੀ. ਖਾਲਸਾ ਵਰਲਡ ਸਕੂਲ ਰਈਆ ਵੱਲੋਂ ਖੂਨਦਾਨ ਦਾ ਕੈਂਪ ਲਗਾਇਆ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਯੂਥ ਜੁਆਇੰਟ ਸਕੱਤਰ ਪੰਜਾਬ ਅਤੇ ਵਪਾਰ ਵਿੰਗ ਦੇ ਹਲਕਾ ਕੁਆਡੀਨੇਟਰ ਸੁਰਜੀਤ ਸਿੰਘ ਕੰਗ, ਮੰਦਿਰ ਪ੍ਰਧਾਨ ਸੰਜੀਵ ਭੰਡਾਰੀ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਸਰਬਜੀਤ ਸਿੰਘ ਮਾਨ ਐਮ.ਸੀ. ਰਈਆ ਖੁਰਦ, ਅਵਤਾਰ ਸਿੰਘ ਵਿਰਕ, ਗੋਲਡੀ ਪੱਡਾ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਸਾਰੇ ਸਾਥੀਆਂ ਨੇ ਆਪਣਾ ਖੂਨ ਦਾਨ ਕੀਤਾ । ਮਾਈ.ਟੀ. ਖਾਲਸਾ ਵਰਲਡ ਸਕੂਲ ਦੇ ਡਾਇਰੈਕਟਰ ਮਲਕੀਤ ਸਿੰਘ, ਚੇਅਰਮੈਨ ਹਰਜੀਤ ਸਿੰਘ ਭੁੱਲਰ ਅਤੇ ਸਕੂਲ ਸਟਾਫ ਨੇ ਖੂਨ ਦਾਨ ਕਰਨ ਵਾਲੇ ਸੱਜਣਾ ਨੂੰ ਸਨਮਾਨਿਤ ਕੀਤਾ ਅਤੇ ਡਾਇਟ ਦਿੱਤੀ ਅਤੇ ਖੂਨ ਦਾਨ ਕਰਨ ਵਾਲੇ ਸੱਜਣਾ ਦਾ ਧੰਨਵਾਦ ਕੀਤਾ ।

ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਖੂਨ ਦਾਨ ਇੱਕ ਮਹਾਨ ਦਾਨ ਹੈ ਅਤੇ ਇਸ ਨਾਲ ਅਸੀਂ ਕਈ ਮਨੁੱਖੀ ਜਾਨਾਂ ਨੂੰ ਬਚਾ ਸਕਦੇ ਹਾਂ ਅਤੇ ਖੂਨ ਦਾਨ ਕਰਨ ਨਾਲ ਸਾਡੇ ਆਪਣੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਸ ਨਾਲ ਸਾਡਾ ਸਰੀਰ ਹੋਰ ਵੀ ਤਰੰਦਰੁਸਤ ਹੁੰਦਾ ਹੈ। ਇਸ ਮੌਕੇ ਡਾਇਰੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਲੱਗਭਗ 70 ਤੋਂ ਵੱਧ ਦਾਨੀ ਸੱਜਣਾ ਨੇ ਖੂਨ ਦਾਨ ਕੀਤਾ ਤੇ ਖੂਨ ਦਾਨ ਕਰਨ ਵਾਲਿਆਂ ਨੂੰ ਸਰਟੀਕੇਟ ਭੇਟ ਕੀਤੇ ਗਏ, ਉਹਨਾਂ ਕਿਹਾ ਕਿ ਕੋਈ ਵੀ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਤੋਂ ਬਿਨਾਂ ਅਧੂਰਾ ਹੈ, ਜਿਹੜੇ ਵੀ ਸੱਜਣ ਖੂਨਦਾਨ ਕਰਕੇ ਗਏ ਹਨ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ । ਇਸ ਮੌਕੇ ਸਕੂਲ ਦੇ ਚੇਅਰਮੈਨ ਹਰਜੀਤ ਸਿੰਘ, ਮੈਂਬਰ ਸਾਹਿਬ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Related Articles

Leave a Reply

Your email address will not be published.

Back to top button