ਜਲੰਧਰ 31 ਮਾਰਚ (ਧਰਮਿੰਦਰ ਸੌਂਧੀ ) : ਜਿਲ੍ਹਾ ਕਾਂਗਰੇਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾ ਅਨੁਸਾਰ ਮਹਿੰਗਾਈ ਦੇ ਖਿਲਾਫ ਇਕ ਰੋਸ ਪ੍ਰਦਰਸ਼ਨ ਕਾਂਗਰਸ ਭਵਨ ਜਲੰਧਰ ਵਿਖੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਜਲੰਧਰ ਸ਼ਹਿਰ ਦੇ ਮੇਅਰ ਜਗਦੀਸ਼ ਰਾਜ ਰਾਜਾ ਇਸ ਮੌਕੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਥਾਲੀਆਂ ਅਤੇ ਤਾੜੀਆਂ ਬਜਾ ਕੇ ਸੈਂਟਰ ਸਰਕਾਰ ਦਾ ਪਿਟ ਸਿਆਪਾ ਕਰਦੇ ਹੋਏ ਨਾਰੇ ਬਾਜੀ ਕੀਤੀ । ਇਸ ਮੌਕੇ ਤੇ ਪ੍ਰਧਾਨ ਜੀ ਨੇ ਆਪਣੇ ਸ਼ਬਦਾਂ ਚ ਕਿਹਾ ਕੇ ਮੋਦੀ ਸਰਕਾਰ ਨੇ ਆਮ ਆਦਮੀ ਅਤੇ ਗਰੀਬ ਵਰਗ ਦਾ ਖੂਨ ਚੂਸ ਕੇ ਅੰਬਾਨੀ ਅਡਾਨੀ ਵਰਗੇ ਅਮੀਰ ਘਰਾਣਿਆਂ ਦੀਆਂ ਜੇਬਾਂ ਨੂੰ ਰੰਗ ਦਿੱਤਾ ਹੈ ਇਕ ਔਰਤ ਜੋ ਘਰ ਦੀ ਰਸੋਈ ਚਲੈਂਦੀ ਹੈ ਉਸ ਨੂੰ ਪੁੱਛਿਆ ਜਾਵੇ ਕੇ ਕਿਵੇਂ ਸਾਰਾ ਬਜਟ ਬਿਗੜ ਗਿਆ ਹੈ।
ਇਸੇ ਸਲੰਡਰ ਦੀ ਕੀਮਤ ਕਾਂਗਰਸ ਦੇ ਰਾਜ ‘ਚ ਮਾਤਰ 450 ਸੀ ਤਾਂ ਬੀ.ਜੇ.ਪੀ ਸਰਕਾਰ ਸੜਕਾਂ ਤੇ ਉਤਰ ਆਈ ਸੀ ਕਿ ਰਸੋਈ ਕਿਵੇਂ ਚਲੇਗੀ ਅਤੇ ਹੁਣ ਆਪ ਸਰਕਾਰ ਕੁੰਬ ਕਰਨੀ ਨੀਂਦ ਸੁਤੀ ਪਈ ਹੈ । ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ । ਕਾਂਗਰਸ ਦੇ ਰਾਜ ਚ ਕੱਚਾ ਤੇਲ 90 ਡਾਲਰ ਪ੍ਰਤੀ ਬੈਰਲ ਸੀ ਤਾਂ ਵੀ ਪੈਟਰੋਲ 72 ਰੁਪਏ ਸੀ | ਸੈਂਟਰ ਸਰਕਾਰ ਦਾ ਇੰਨੇ ਨਾਲ ਹੀ ਦਿਲ ਨਹੀਂ ਭਰ ਰਿਹਾ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਵੀ ਨਿਜੀ ਹੱਥਾਂ ਚ ਦੇਣ ਦੀ ਤਿਆਰੀ ਹੈ | ਇਸ ਲਈ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਕ ਜੁਟ ਹੋ ਕੇ ਸਰਕਾਰ ਦੇ ਖਿਲਾਫ ਆਪਣੀ ਅਵਾਜ ਨੂੰ ਬੁਲੰਦ ਕਰਨਾ ਚਾਹਿਦਾ ਹੈ |