ताज़ा खबरधार्मिकपंजाब

ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ

ਜੰਡਿਆਲਾ ਗੁਰੂ, 27 ਜੂੰਨ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਬੀਤੀ ਕੱਲ੍ਹ ਰਾਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਨਾਨਕਸਰ ਕਾਲੋਨੀ ਜੰਡਿਆਲਾ ਗੁਰੂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਪੁਰਬ ਨੂੰ ਸਮਰਪਿਤ ਲੜੀਵਾਰ 9 ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਨ੍ਹਾਂ ਦੀ ਅਰਦਾਸ ਸਮਾਗਮ ਅੱਜ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਇਸ ਮੌਕੇ ਭਾਈ ਬਲਰਾਜ ਸਿੰਘ ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਧੁਰ ਕੀ ਬਾਣੀ ਇਲਾਹੀ ਬਾਣੀ ਜੀ ਦੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਸਮਾਗਮ ਦੀ ਸਮਾਪਤੀ ਮੌਕੇ ਬਾਬਾ ਬਿਬੇਕ ਸਿੰਘ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਹੁਕਮਨਾਮੇ ਤੋਂ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਉਪਰੰਤ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਅਟੁੱਟ ਲੰਗਰ ਛਕਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਜੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ,

ਸੰਤ ਬਾਬਾ ਫੌਜਾ ਸਿੰਘ ਜੀ ਅਕਾਲ ਬੁੰਗਾ ਸਾਹਿਬ ਵਾਲੇਤੇ ਭਾਈ ਰਾਮ ਸਿੰਘ ਜੀ ਅਮਰੀਕਾ ਬਾਬਾ ਕੁਲਵੰਤ ਸਿੰਘ ਖੁਰਮਣੀਆਂ ਵਾਲਿਆਂ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਤੇ ਗੋਰੇਵਾਲ,ਗੁੰਨੋਵਾਲ, ਪਿੰਡ ਸਰਜੇ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ ਹਨ ਅੱਗੇ ਉਨ੍ਹਾਂ ਕਿਹਾ ਕਿ ਇਸ ਸਮਾਗਮ ਨੂੰ ਸਮਰਪਿਤ ਜਿਥੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਸੇਵਾ ਨਿਭਾਈ ਗਈ ਹੈ ਉੱਥੇ ਨਾਨਕਸਰ ਕਲੋਨੀ ਵਾਸੀ ਵਰਿੰਦਰ ਸਿੰਘ ਪਟਵਾਰੀ ਜੀ ਵੱਲੋਂ ਪ੍ਰੀਵਾਰ ਦੀ ਚੜ੍ਹਦੀ ਕਲ੍ਹਾ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਨਿਭਾਈ ਗਈ ਹੈ ਅੱਗੇ ਉਨ੍ਹਾਂ ਕਿਹਾ ਕਿ ਨਾਨਕਸਰ ਗੁਰਦੁਆਰਾ ਸਾਹਿਬ ਜੰਡਿਆਲਾ ਗੁਰੂ ਵੱਲੋਂ ਹਫਤੇ ਦੇ ਹਰ ਐਤਵਾਰ ਨੂੰ ਦੂਖ ਨਿਵਾਰਨ ਕੈਂਪ ਲਗਾਇਆ ਜਾਂਦਾ ਹੈ ਸੰਗਤਾਂ ਇਸ ਕੈਂਪ ਰਾਹੀਂ ਲਾਹੇ ਨੂੰ ਪ੍ਰਾਪਤ ਕਰ ਰਹੀਆਂ ਹਨ I ਇਸ ਮੌਕੇ ਭਾਈ ਸਿਮਰਨਜੀਤ ਸਿੰਘ ਢਾਬੇ ਵਾਲੇ,ਬਾਪੂ ਜਸਬੀਰ ਸਿੰਘ ਸੇਵਾਦਾਰ,ਹੈਡ ਗ੍ਰੰਥੀ ਭਾਈ ਗੁਰਮੀਤ ਸਿੰਘ, ਰਾਗੀ ਸਿੰਘ ਹਰਪ੍ਰੀਤ ਸਿੰਘ, ਸਨਦੀਪ ਸਿੰਘ, ਮਨਿੰਦਰ ਪਾਲ ਸਿੰਘ ਹਨੀ,ਬੰਟੀ ਸਿੰਘ,ਕਾਲਾ ਸਿੰਘ,ਲੱਕੀ ਸਿੰਘ, ਅਮਰੀਕ ਸਿੰਘ ਚੰਦੀ,ਮੰਗਾ ਸਿੰਘ ਪਹਿਲਵਾਨ,ਮੰਗਲ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਵਜ਼ੀਰ ਸਿੰਘ ਪਿੰਡ ਬਾਣੀਆ, ਬਾਬਾ ਪਵਨਪ੍ਰੀਤ ਸਿੰਘ ਕਰੋਲ ਦਾ ਟਿੱਬਾ ਹਿਮਾਚਲ ਪ੍ਰਦੇਸ਼, ਜ਼ੋਰਾਵਰ ਸਿੰਘ, ਕੁਲਦੀਪ ਸਿੰਘ, ਸੋਨੂੰ ਸਿੰਘ , ਗੁਰਮੀਤ ਸਿੰਘ ਚੰਦੀ, ਰਣਜੀਤ ਸਿੰਘ ਆਦਿ ਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ I

Related Articles

Leave a Reply

Your email address will not be published.

Back to top button