ਤਰਨਤਾਰਨ,3 ਮਈ (ਰਾਕੇਸ਼ ਨਈਅਰ) : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ ਸਿੰਘ ਉਬਰਾਏ ਵਲੋਂ ਜਰੂਰਤਮੰਦ ਲੋਕਾਂ ਦੀ ਸਹੂਲਤ ਵਾਸਤੇ ਖੋਲੀ ਗਈ ਸੰਨੀ ਓਬਰਾਏ ਲੈਬ ਅਤੇ ਡਾਈਗਨੋਸਟਿਕ ਸੈਂਟਰ ਵਿਖੇ ਹੁਣ ਐਤਵਾਰ ਨੂੰ ਵੀ ਮਰੀਜ਼ਾਂ ਨੂੰ ਸੇਵਾਵਾਂ ਮਿਲਣਗੀਆਂ।ਟਰੱਸਟ ਦੀ ਸਥਾਨਿਕ ਇਕਾਈ ਦੇ ਇੰਚਾਰਜ ਅਤੇ ਸੀਨੀਅਰ ਪੱਤਰਕਾਰ ਧਰਮਬੀਰ ਸਿੰਘ ਮਲਹਾਰ ਨੇ ਦੱਸਿਆ ਕਿ ਸਿਵਿਲ ਹਸਪਤਾਲ ਤਰਨਤਾਰਨ ਦੇ ਸਾਹਮਣੇ ਰਾਣਾ ਮਾਰਕੀਟ ਵਿਚ ਸਤੰਬਰ ਮਹੀਨੇ ((2021)ਵਿਚ ਖੋਲ੍ਹੀ ਗਈ ਸੰਨੀ ਉਬਰਾਏ ਲੈਬ ਰਾਹੀਂ ਹੁਣ ਤੱਕ ਹਜਾਰਾਂ ਮਰੀਜ ਲੈਬ ਨਾਲ ਸਬੰਧਿਤ ਸੇਵਾਵਾਂ ਲੈ ਚੁਕੇ ਹਨ,ਜਦਕਿ ਜਰੂਰਤਮੰਦ ਮਰੀਜਾਂ ਨੂੰ ਡਾਈਲਸਿਸ ਕਿਟਾਂ ਵੀ ਮੁਫ਼ਤ ਉਪਲੱਬਧ ਕਰਵਾਈਆਂ ਜਾਂਦੀਆਂ ਹਨ।ਧਰਮਬੀਰ ਸਿੰਘ ਮਲਹਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਡੇਂਗੂ ਅਤੇ ਹੋਰ ਰੋਗਾਂ ਦੇ ਮਰੀਜਾਂ ਵਿੱਚ ਵਾਧਾ ਹੋਣਾ ਯਕੀਨੀ ਹੈ।ਅਜਿਹੇ ਦੌਰ ਵਿੱਚ ਮਰੀਜਾਂ ਨੂੰ ਸਸਤੇ ਅਤੇ ਸੁਖਾਲੇ ਢੰਗ ਨਾਲ ਲੈਬ ਟੈਸਟ ਦੇਣ ਦੇ ਮੰਤਵ ਨਾਲ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ ਸਿੰਘ ਉਬਰਾਏ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਸੰਨੀ ਲੈਬ ਹੁਣ ਐਤਵਾਰ ਨੂੰ ਵੀ ਖੁੱਲ੍ਹੇਗੀ।
ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੁਹੱਲਾ ਨਾਨਕਸਰ ਸਥਿਤ ਗੁਰਦਵਾਰਾ ਸ਼੍ਰੀ ਸਾਂਝੀਵਾਲਤਾ ਵਿਖੇ ਲੜਕੀਆਂ ਨੂੰ ਕਿੱਤਾ ਮੁਖੀ ਰੋਜਗਾਰ ਨਾਲ ਜੋੜਣ ਵਾਸਤੇ ਮੁਫ਼ਤ ਸਿਲਾਈ ਸੈਂਟਰ ਖੋਲਕੇ ਬਕਾਇਦਾ ਟਰੇਨਿੰਗ ਦਿੱਤੀ ਜਾ ਰਹੀ ਹੈ।ਧਰਮਬੀਰ ਸਿੰਘ ਮਲਹਾਰ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ ਸਿੰਘ ਉਬਰਾਏ ਵਲੋਂ ਆਉਣ ਵਾਲ਼ੇ ਦਿਨਾਂ ਵਿੱਚ ਲੜਕੀਆਂ ਵਾਸਤੇ ਮੁਫ਼ਤ ਕੰਪਿਊਟਰ ਟ੍ਰੇਨਿਗ ਸੈਂਟਰ ਵੀ ਖੋਲਿਆ ਜਾ ਰਿਹਾ ਹੈ,ਜਦਕਿ ਮਰੀਜ਼ਾਂ ਦੀ ਲੋੜ ਨੂੰ ਮੁਖ ਰੱਖਦੇ ਹੋਏ ਸਸਤੇ ਮੁੱਲ ‘ਤੇ ਦਵਾਈਆਂ ਮੁਹੱਈਆ ਕਰਵਾਉਣ ਵਾਸਤੇ ਮੈਡੀਕਲ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।ਇਸ ਮੌਕੇ ਰਣਜੀਤ ਸਿੰਘ ਰਾਣਾ ਜੱਸਲ,ਅਮ੍ਰਿਤਪਾਲ ਸਿੰਘ ਜੌੜਾ,ਮਾਸਟਰ ਪ੍ਰਭਜੀਤ ਸਿੰਘ ਗੋਹਲਵੜ,ਅਮਨਿੰਦਰ ਸਿੰਘ ਸ਼ਹਿਬਾਜਪੁਰ,ਸੁਖਵੰਤ ਸਿੰਘ ਧਾਮੀ,ਸਾਹਿਬ ਸਿੰਘ ਮੁਰਾਦਪੁਰ,ਸੁਖਬੀਰ ਸਿੰਘ ਕੱਕਾ ਕੰਡਿਆਲਾ ਨੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ ਸਿੰਘ ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਤਵਾਰ ਨੂੰ ਸੰਨੀ ਲੈਬ ਖੁੱਲਣ ਨਾਲ ਮਰੀਜਾਂ ਨੂੰ ਹੋਰ ਰਾਹਤ ਮਿਲੇਗੀ।