ਜਲੰਧਰ, 14 ਅਪ੍ਰੈਲ (ਕਬੀਰ ਸੌਂਧੀ) : ਦਸਮੇਸ਼ ਪਿਤਾ ਜੀ ਵੱਲੋਂ ਸੰਨ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ,ਸੰਨ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਇਤਿਹਾਸਕ ਚਮਤਕਾਰ ਕੀਤਾ ਸੀ,ਉੁਸ ਦਿਨ ਨੂੰ ਯਾਦ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਨੇ ਸਮੁੂਚੀ ਸਕੂਟਰ ਮਾਰਕੀਟ ਵਿੱਚ ਮਠਿਆਈਆਂ ਦੇ ਡੱਬੇ ਅਤੇ ਖ਼ਾਲਸਾ ਸਾਜਨਾ ਦਿਵਸ ਨਾਲ ਸਬੰਧਤ ਕਿਤਾਬਾਂ ਵੰਡ ਕੇ ਸਾਜਨਾ ਦਿਵਸ ਮਨਾਇਆ,ਇਸ ਮੌਕੇ ਤੇ ਪਹੁੰਚੇ ਰਾਜਿੰਦਰ ਸਿੰਘ ਮਿਗਲਾਨੀ ਪ੍ਰਧਾਨ ਗੁਰੁਦੁਆਰਾ ਗੁਰਦੇਵ ਨਗਰ ਨੇ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਸਹੀ ਅਰਥਾਂ ਵਿੱਚ ਪ੍ਰਸੰਸਾ ਦੀ ਹੱਕਦਾਰ ਹੈ ਕਿ ਉੁਹ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹੋ ਜਿਹੇ ਊਪਰਾਲੇ ਲਗਾਤਾਰ ਕਰਦੇ ਰਹਿੰਦੇ ਹਨ।
ਆਪਣੀ ਆਉੁਣ ਵਾਲੀ ਪੀੜ੍ਹੀ ਨੂੰ ਸਿੱਖਾਂ ਦੇ ਮਾਣਮੱਤੇ ਇਤਿਹਾਸ ਨਾਲ ਜੋੜਨ ਲਈ ਸਿੱਖ ਸਾਹਿਤ ਦੀਆਂ ਕਿਤਾਬਾਂ ਵੰਡਣਾ ਬਹੂਤ ਹੀ ਸ਼ਲਾਘਾਯੋਗ ਉੁਪਰਾਲਾ ਹੈ। ਇਸ ਮੌਕੇ ਤੇ ਬੋਲਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪ੍ਰੀਤ ਸਿੰਘ ਨੀਟੂ,ਗੁੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ, ਹਰਵਿੰਦਰ ਸਿੰਘ ਚਿਟਕਾਰਾ ਤੇ ਬਾਵਾ ਖਰਬੰਦਾ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਸਿੱਖ ਕੌਮ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਗਟ ਹੋਇਆ ਇਸ ਦਿਨ ਨੂੰ ਸਮੂਹ ਸਿੱਖ ਜਗਤ ਤੇ ਵੱਡੇ ਪੱਧਰ ਤੇ ਮਨਾਉੁਣਾ ਚਾਹੀਦਾ ਹੈ ਅਤੇ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਨੂੰ ਘਰ-ਘਰ ਪਹੁੰਚਾਉੁਣ ਲਈ ਨਿਰੰਤਰ ਯਤਨ ਚਲਦੇ ਰਹਿਣੇ ਚਾਹੀਦੇ ਹਨ। ਅਸੀਂ ਕੋਸ਼ਿਸ਼ ਕਰਾਂਗੇ ਸਿੱਖੀ ਦੀ ਆਨ-ਬਾਨ ਤੇ ਸ਼ਾਨ ਨਾਲ ਸਬੰਧਤ ਕਿਤਾਬਾਂ ਵੱਧ ਤੋਂ ਵੱਧ ਸਿੱਖ ਘਰਾਂ ਤਕ ਪਹੁੰਚਾਉੁਣ ਦਾ ਊਪਰਾਲਾ ਕਰਾਂਗੇ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਆਪਣੇ ਵਿਰਸੇ ਤੋਂ ਜਾਣੂ ਹੋ ਸਕੇ।
ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ,ਗੁੁਰਜੀਤ ਸਿੰਘ ਸਤਨਾਮੀਆ ਹਰਪਾਲ ਸਿੰਘ ਪਾਲੀ ਚੱਢਾ ,ਸੰਨੀ ਉਬਰਾਏ, ਗੁਰਵਿੰਦਰ ਸਿੰਘ ਨਾਗੀ, ਪ੍ਰਭਜੋਤ ਸਿੰਘ ਖਾਲਸਾ,ਹਰਜੀਤ ਸਿੰਘ ਬਾਬਾ, ਸਾਹਿਬਜੋਤ ਸਿੰਘ,ਉਘੇ ਸਮਾਜ ਸੇਵਕ ਅਮਨਦੀਪ ਸਿੰਘ ਟਿੰਕੂ,ਮਨਮਿੰਦਰ ਸਿੰਘ ਭਾਟੀਆ,ਮਨਪ੍ਰੀਤ ਸਿੰਘ ਬਿੰਦਰਾ,ਜਸਵਿੰਦਰ ਸਿੰਘ ਬਵੇਜਾ ਆਦਿ ਹਾਜ਼ਰ ਸਨ।