ਚੋਹਲਾ ਸਾਹਿਬ/ਤਰਨਤਾਰਨ,10 ਜਨਵਰੀ (ਰਾਕੇਸ਼ ਨਈਅਰ) : ਹਲਕਾ ਖਡੂਰ ਸਾਹਿਬ ਦੇ ਸੀਨੀਅਰ ਅਕਾਲੀ ਆਗੂ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਉਪਰ ਕਾਂਗਰਸ ਸਰਕਾਰ ਵਲੋਂ ਬਦਲਾਖੋਰੀ ਦੀ ਭਾਵਨਾ ਨਾਲ ਕੀਤੇ ਗਏ ਨਜਾਇਜ਼ ਝੂਠੇ ਕੇਸ ਉੱਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਜ਼ਮਾਨਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਹੈ।ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਕਾਨੂੰਨ ਨੂੰ ਮੰਨਣ ਵਾਲੀ ਪਾਰਟੀ ਹੈ ਅਤੇ ਸਾਨੂੰ ਮਾਨਯੋਗ ਅਦਾਲਤ ਤੇ ਭਰੋਸਾ ਸੀ,ਕਿਉਂਕਿ ਕਾਂਗਰਸ ਸਰਕਾਰ ਵਲੋਂ ਆਪਣੀ ਹਾਰ ਨੂੰ ਦੇਖਦਿਆਂ ਸ.ਬਿਕਰਮਜੀਤ ਸਿੰਘ ਮਜੀਠੀਆ ਉੱਪਰ ਝੂਠਾ ਕੇਸ ਦਰਜ ਕੀਤਾ ਗਿਆ ਸੀ,ਪ੍ਰੰਤੂ ਆਖਿਰ ਨੂੰ ਸੱਚਾਈ ਦੀ ਜਿੱਤ ਹੋਈ ਹੈ।ਜਥੇ.ਕਰਮੂੰਵਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸ.ਬਿਕਰਮਜੀਤ ਸਿੰਘ ਮਜੀਠੀਆ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਰਕਾਰ ਬਣਨ ਤੋਂ ਬਾਅਦ ਉਹ ਸਾਰੀਆਂ ਸੁੱਖ ਸਹੂਲਤਾਂ ਫਿਰ ਵਾਪਸ ਦਿੱਤੀਆਂ ਜਾਣਗੀਆਂ ਜੋ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆ ਸਨ।ਇਸ ਮੌਕੇ ਉਨ੍ਹਾਂ ਨਾਲ ਸਵਿੰਦਰ ਸਿੰਘ ਕਾਕਾ ਪ੍ਰਧਾਨ,ਸ.ਦਇਆ ਸਿੰਘ ਚੋਹਲਾ ਖੁਰਦ ਸੀਨੀਅਰ ਆਗੂ,ਮਨਜੀਤ ਸਿੰਘ ਪੱਖੋਪੁਰ ਸੀਨੀਅਰ ਅਕਾਲੀ ਆਗੂ, ਸਵਿੰਦਰ ਸਿੰਘ ਪ੍ਰਧਾਨ ਕਰਮੂੰਵਾਲਾ,ਰਾਮਜੀਤ ਸਿੰਘ ਪ੍ਰਧਾਨ ਕੱਪੜੇ ਵਾਲੇ,ਭੁਪਿੰਦਰ ਸਿੰਘ ਗਾਬੜੀਆ,ਹੌਲਦਾਰ ਹਰਬੰਸ ਸਿੰਘ,ਸੁਖਬੀਰ ਸਿੰਘ ਆੜਤੀ,ਗੁਰਪ੍ਰੀਤ ਸਿੰਘ ਨੰਬਰਦਾਰ, ਤਰਲੋਚਨ ਸਿੰਘ ਡੀ ਆਰ,ਲੱਖਾ ਸਿੰਘ ਬੰਬੇ ਵਾਲੇ,ਮਨਿੰਦਰ ਸਿੰਘ ਮੰਨਾ,ਪ੍ਰੀਤਮ ਸਿੰਘ ਫੌਜੀ ਚੋਹਲਾ ਕੈਪਟਨ ਅਮਰੀਕ ਸਿੰਘ ਪੱਖੋਪੁਰ, ਦਲੇਰ ਸਿੰਘ ਢਿੱਲੋਂ ਕਰਮੂੰਵਾਲਾ, ਮਨਪ੍ਰੀਤ ਸਿੰਘ ਜੱਜ,ਗੋਲਡੀ ਕਰਮੂੰਵਾਲਾ,ਦਸੰਧਾ ਸਿੰਘ ਗਾਬੜੀਆ,ਡਾਕਟਰ ਇੰਦਰਜੀਤ ਸਿੰਘ ਪ੍ਰੈੱਸ ਸਕੱਤਰ ਹਲਕਾ ਖਡੂਰ ਸਾਹਿਬ ਆਦਿ ਪਾਰਟੀ ਵਰਕਰਾਂ ਸ.ਮਜੀਠੀਆ ਨੂੰ ਮਿਲੀ ਜ਼ਮਾਨਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।