ਚੋਹਲਾ ਸਾਹਿਬ/ਤਰਨਤਾਰਨ,12 ਅਗਸਤ (ਰਾਕੇਸ਼ ਨਈਅਰ) :- ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਭ੍ਰਿਸ਼ਟ ਮੰਤਰੀਆਂ ਨਾਲ ਲਿਪਤ ਹੈ,ਜਿਸਦੀ ਤਾਜਾ ਮਿਸਾਲ ਇੱਕ ਵਾਰ ਫਿਰ ਗੁਰਦਾਸਪੁਰ ਚ ਇੱਕ ਸੀਨੀਅਰ ਅਫਸਰ ਰਾਹੀ ਕੀਤੇ ਕਰੋੜਾਂ ਦੇ ਜਮੀਨ ਘਪਲੇ ਨੇ ਉਜਾਗਰ ਕਰ ਦਿੱਤੀ ਹੈ ਕਿ ਇਹ ਬਦਲਾਅ ਦੇ ਨਾਮ ਤੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ।ਸ.ਬ੍ਰਹਮਪੁਰਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਤੇ ਭਗਵੰਤ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨੂੰ ਜੋ ਸੁਪਨੇ ਦਿਖਾਏ ਸੀ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਭ੍ਰਿਸ਼ਟਚਾਰ ਤੋਂ ਮੁਕਤ,ਨਸ਼ਿਆਂ ਦਾ ਖਾਤਮਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲਾ ਪੰਜਾਬ ਹੋਵੇਗਾ ਪਰ ਤਕਰੀਬਨ ਪੌਣੇ ਦੋ ਸਾਲ ਦਾ ਸਮਾਂ ਲੰਘ ਗਿਆ ਹੈ,ਨਸ਼ਿਆਂ ਦੀ ਵਿਕਰੀ ਸਿਖਰਾਂ ‘ਤੇ ਹੈ ।ਆਏ ਦਿਨ ਘਰਾਂ ਦੇ ਚਿਰਾਗ ਬੁਝ ਰਹੇ ਨੇ।ਰੋਜਗਾਰ ਮੰਗਣ ਵਾਲਿਆਂ ਨੂੰ ਛੱਲੀਆਂ ਵਾਂਗ ਕੁਟਿਆ ਜਾ ਰਿਹਾ ਹੈ ਤੇ ਭ੍ਰਿਸ਼ਟਾਚਾਰ ਖਤਮ ਕਰਨਾਂ ਤਾਂ ਦੂਰ ਦੀ ਗੱਲ ਸਰਕਾਰ ਦੇ ਮੰਤਰੀ ਖੁਦ ਭ੍ਰਿਸ਼ਟਾਚਾਰ ਫਿਲਾ ਰਹੇ ਹਨ,ਜਿਸ ਕਾਰਣ ਹੁਣ ਲੋਕਾਂ ਦੇ ਉਹ ਸੁਪਨੇ ਸੜ ਕੇ ਸਵਾਹ ਹੋ ਗਏ ਹਨ ਜੋ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਦੇਖੇ ਗਏ ਸਨ।ਸ. ਬ੍ਰਹਮਪੁਰਾ ਨੇ ਕਿਹਾ ਕੇ ਛੋਟੇ ਅਫਸਰਾਂ ‘ਤੇ ਗਾਜ ਸੁੱਟ ਕੇ ਸਰਕਾਰ ਦੁੱਧ ਧੋਤੀ ਨਹੀ ਹੋ ਸਕਦੀ। ਉਹ ਮੰਗ ਕਰਦੇ ਹਨ ਕਿ ਦਾਗੀ ਮੰਤਰੀਆਂ ਤੇ ਵੱਡੇ ਅਫਸਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੋ ਜਮੀਨ ਘੁਟਾਲੇ ਦੇ ਅਸਲ ਦੋਸ਼ੀ ਹਨ।ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ,ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ,ਬਲਵਿੰਦਰ ਸਿੰਘ ਵੈਈਂਪੂਈਂ ਮੈਬਰ ਐਸਜੀਪੀਸੀ,ਪ੍ਰੇਮ ਸਿੰਘ ਪੰਨੂ ਸਾਬਕਾ ਜਿਲਾ ਪਰਿਸ਼ਦ ਮੈਂਬਰ,ਹਰਦੇਵ ਸਿੰਘ ਨਾਗੋਕੇ,ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ,ਸਾਬਕਾ ਚੇਅਰਮੈਨ ਸੁੱਚਾ ਸਿੰਘ ਆਦਿ ਹਾਜਰ ਸਨ।
Related Articles
Check Also
Close