
ਜੰਡਿਆਲਾ ਗੁਰੂ 18 ਫਰਵਰੀ (ਕੰਵਲਜੀਤ ਸਿੰਘ ਲਾਡੀ) : ਅੱਜ BKU ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਰਈਆ ਵਿੱਚ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਆਗੂ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂ ਸਤਨਾਮ ਸਿੰਘ ਧਾਰੜ, ਅਮੋਲਕਜੀਤ ਸਿੰਘ ਨਰੈਣਗੜ੍ਹ, ਰਣਬੀਰ ਸਿੰਘ ਭੈਣੀ ਵੱਲੋਂ ਕਿਹਾ ਗਿਆ ਕਿ ਜੱਥੇਬੰਦੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਡੇ ਪੱਧਰ ਪਿੰਡ ਵਾਸੀ ਜੱਥੇਬੰਦੀ ਵਿੱਚ ਸ਼ਾਮਿਲ ਹੋਏ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸਰਕਾਰ ਵਿਰੁੱਧ ਡੱਟਕੇ ਸੰਘਰਸ਼ ਕਰਨਗੇ ਤੇ ਜੱਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਣਗੇ। BKU ਏਕਤਾ ਸਿੱਧੂਪੁਰ ਵੱਡੇ ਪੱਧਰ ਤੇ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਆ ਰਹੀ ਹੈ, ਚਾਹੇ ਪੰਜਾਬ ਦੀ ਮਾਨ ਸਰਕਾਰ ਹੋਵੇ, ਜਾਂ ਕੇਂਦਰ ਦੀ ਮੋਦੀ ਸਰਕਾਰ ਹੋਵੇ। ਸਰਕਾਰਾਂ ਵੱਲੋਂ ਆਮ ਲੋਕਾਂ ਲਈ ਕੀਤੀਆਂ ਵਧੀਕੀਆਂ ਅਤੇ ਧੱਕੇਸ਼ਾਹੀ ਵਿਰੁੱਧ ਜੱਥੇਬੰਦੀ ਅਵਾਜ਼ ਬੁਲੰਦ ਕਰਦੀ ਰਹੇਗੀ। ਤੇ ਜਿਹੜਾ ਸੰਘਰਸ਼ ਖਨੌਰੀ ਅਤੇ ਸ਼ੰਬੂ ਬਾਰਡਰ ਤੇ ਲੜਿਆ ਜਾ ਰਿਹਾ ਉਸਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ। ਪਿੰਡ ਵਾਸੀਆਂ ਕਿਹਾ ਕਿ BKU ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ (ਕਿਸਾਨ ਮੋਰਚਾ 2) ਦੀਆਂ ਮੰਗਾਂ ਨੂੰ ਲੈਕੇ ਮਰਨ ਵਰਤ ਰੱਖਿਆ ਗਿਆ ਹੈ, ਪਿੰਡ ਵਾਸੀਆਂ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਆਪਣਾ ਫਰਜ ਸਮਜੀਏ ਤੇ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਨਫਰੀ ਲੈਕੇ ਪਹੁੰਚਿਆ ਜਾਵੇ।
ਇਸ ਮੌਕੇ ਪਿੰਡ ਰਇਆ ਵਿੱਚ ਚੋਣ ਕਰਵਾਕੇ ਸਰਬ ਸੰਮਤੀ ਨਾਲ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਟਹਿਲ ਸਿੰਘ, ਸਕੱਤਰ ਦਰਸ਼ਨ ਸਿੰਘ ਮਾਹਲਾ, ਖਿਜਾਨਚੀ ਕੰਵਰਦੀਪ ਸਿੰਘ, ਸਹਾਇਕ ਸਕੱਤਰ ਸਮਸ਼ੇਰ ਸਿੰਘ, ਪ੍ਰੈਸ ਸਕੱਤਰ ਰੋਹਿਤਪ੍ਰੀਤ ਸਿੰਘ, ਮੈਂਬਰ ਮਲੂਕ ਸਿੰਘ, ਮੰਗਲ ਸਿੰਘ, ਹੀਰਾ ਲਾਲ, ਬਲਜੀਤ ਸਿੰਘ ਰਈਆ, ਬਲਜੀਤ ਸਿੰਘ ਨੂੰ ਬਣਾਇਆ ਗਿਆ।