ਵਿਰਸਾ ਸਿੰਘ ਕਰਮੂੰਵਾਲਾ ਪ੍ਰਧਾਨ ਤੇ ਮਹਿੰਦਰ ਸਿੰਘ ਜਨਰਲ ਸਕੱਤਰ ਚੁਣੇ
ਮੀਟਿੰਗ ਵਿੱਚ 13 ਪਿੰਡਾਂ ਦੇ ਕਿਸਾਨਾਂ ਨੇ ਕੀਤੀ ਸ਼ਮੂਲੀਅਤ
ਚੋਹਲਾ ਸਾਹਿਬ/ਤਰਨਤਾਰਨ,2 ਅਗਸਤ (ਰਾਕੇਸ਼ ਨਈਅਰ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਐਤਵਾਰ ਨੂੰ ਇਥੇ ਹੋਈ ਮੀਟਿੰਗ ਵਿੱਚ 13 ਪਿੰਡਾਂ ਦੇ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ।ਇਸ ਮੀਟਿੰਗ ਦੌਰਾਨ ਬਲਾਕ ਚੋਹਲਾ ਸਾਹਿਬ ਦੀ ਸਰਬ ਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਵਿਰਸਾ ਸਿੰਘ ਕਰਮੂੰਵਾਲਾ ਪ੍ਰਧਾਨ,ਮਹਿੰਦਰ ਸਿੰਘ ਜਨਰਲ ਸਕੱਤਰ,ਪ੍ਰਤਾਪ ਸਿੰਘ ਘੜਕਾ ਸੀਨੀਅਰ ਮੀਤ ਪ੍ਰਧਾਨ,ਜਨਕ ਸਿੰਘ ਧੁੰਨ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਵੈਰੋਵਾਲ ਖਜਾਨਚੀ ਦੇ ਅਧਾਰਿਤ ਨਵੀਂ ਕਮੇਟੀ ਚੁਣੀ ਗਈ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਸਬੀਰ ਸਿੰਘ ਗੰਡੀਵਿੰਡ,ਜਸਬੀਰ ਸਿੰਘ ਚੀਮਾ ਅਤੇ ਮੁਖਤਾਰ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਵਲੋਂ ਪਿਛਲੇ ਅੱਠ ਮਹੀਨਿਆਂ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ,ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ।
ਉਨ੍ਹਾਂ ਕਿਹਾ ਕਿ ਅੱਜ ਦੀ ਇਸ ਚੋਣ ਵਿੱਚ ਵੱਖ-ਵੱਖ ਪਿੰਡਾਂ ਵਿਚੋਂ ਪੁੱਜੇ ਕਿਸਾਨਾਂ ਨੇ ਪ੍ਰਣ ਲਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਜਥੇਬੰਦੀ ਦਾ ਹਰੇਕ ਪ੍ਰੋਗਰਾਮ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ।ਇਸ ਮੀਟਿੰਗ ਵਿੱਚ ਅਵਤਾਰ ਸਿੰਘ ਵੈਰੋਵਾਲ,ਅਮਰਜੀਤ ਸਿੰਘ ਦਾਰਾਪੁਰ,ਅਵਤਾਰ ਸਿੰਘ ਕੀੜੀ ਸ਼ਾਹ,ਕੁਲਵਿੰਦਰ ਸਿੰਘ ਰਾਹਲ ਚਾਹਲ,ਗੁਰਪ੍ਰੀਤ ਸਿੰਘ ਸੁਹਾਵਾ,ਸਤਨਾਮ ਸਿੰਘ ਚੋਹਲਾ ਸਾਹਿਬ,ਮੰਗਲ ਸਿੰਘ ਰੂੜੀਵਾਲਾ,ਪ੍ਰਤਾਪ ਸਿੰਘ ਘੜਕਾ,ਜਨਕ ਸਿੰਘ ਮਾਹਲਾ,ਦਰਸ਼ਨ ਸਿੰਘ ਰੱਤੋਕੇ,ਮਹਿੰਦਰ ਸਿੰਘ ਰਾਣੀਵਲਾਹ,ਨਿਰਮਲ ਸਿੰਘ ਉਸਮਾਂ,ਜਗਬੀਰ ਸਿੰਘ ਕਰਮੂੰਵਾਲਾ,ਮਨਪ੍ਰੀਤ ਸਿੰਘ ਚੀਮਾ, ਆਦਿ ਹਾਜ਼ਰ ਸਨ।