ਬਾਬਾ ਬਕਾਲਾ ਸਾਹਿਬ, 26 ਦਸੰਬਰ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸੁਨੀਲ ਰਿਖੀ ਅਤੇ ਰਾਹੁਲ ਰਿਖੀ ਦੋ ਵੱਡੇ ਆੜਤੀਆਂ ਪ੍ਰੀਵਾਰ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋ ਗਏ । ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ, ਯੂਥ ਜੋਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ, ਰਈਆ ਮੰਡੀ ਦੇ ਪ੍ਰਧਾਨ ਗੁਰਦੇਵ ਖਾਲਸਾ, ਮੰਦਿਰ ਰਾਮਵਾੜਾ ਰਈਆ ਪ੍ਰਧਾਨ ਸੰਜੀਵ ਭੰਡਾਰੀ, ਐਮ.ਸੀ. ਸਰਬਜੀਤ ਸਿੰਘ ਮਾਨ, ਸੰਦੀਪ ਸਰਮਾਂ ਮੰਦਿਰ ਸੈਕਟਰੀ, ਵਿਸ਼ਾਲ ਮੰਨਣ ਨੇ ਭਾਜਪਾ ਛੱਡ ਕੇ ਆਏ ਰਿਖੀ ਆੜਤੀਆਂ ਪ੍ਰੀਵਾਰਾਂ ਦਾ ਪਾਰਟੀ ਵਿੱਚ ਸਾਮਿਲ ਹੋਣ ਤੇ ਨਿੱਗਾ ਸਵਾਗਤ ਕੀਤਾ।
ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ, ਸਮੂਹ ਕੈਬਨੇਟ ਅਤੇ ਸਮੂਹ ਐਮ.ਐਲ.ਏ. ਸਹਿਬਾਨ ਪੰਜਾਬ ਦੇ ਹਿੱਤਾਂ ਲਈ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਪੰਜਾਬ ਨੂੰ ਮੁੱੜ ਰੰਗਲਾ ਪੰਜਾਬ ਬਣਾਉਣ ਲਈ ਦਿਲੋਂ ਯਤਨ ਕਰ ਰਹੇ ਹਨ । ਇਸ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਪਹਿਲਾ ਵੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਦਾ ਹੈ ਅਤੇ ਰਵਾਈਤੀ ਪਾਰਟੀਆਂ ਨੂੰ ਉਹਨਾਂ ਦੇ ਕੀਤੇ ਗਲਤ ਕੰਮਾਂ ਕਾਰਨ ਬਹੁਤ ਪਿੱਛੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਹੁਣ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹਨ ਅਤੇ ਰੋਜਾਨਾ ਚੰਗੇ ਅਤੇ ਨੇਕ ਪ੍ਰੀਵਾਰ ਵੱਖ ਵੱਖ ਰਵਾਈਤੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪ੍ਰੀਵਾਰ ਦਾ ਹਿੱਸਾ ਬਣ ਰਹੇ ਹਨ।