ਚੰਡੀਗੜ੍ਹ/ਪਟਿਆਲਾ 21 ਅਕਤੂਬਰ (ਬਿਊਰੋ) : ਚਰਨਜੀਤ ਸਿੰਘ ਬਰਾੜ ਦੀ ਕੋਸ਼ਿਸ਼ ਸਦਕਾ ਰਾਜਪੁੱਰਾ ਤੋਂ ਬੀਬੀ ਬਲਵਿੰਦਰ ਕੌਰ ਚੀਮਾ ਜੋ ਇਸਤਰੀ ਅਕਾਲੀ ਦਲ ਜਿਲਾ ਪਟਿਆਲ਼ਾ ਦੇ ਲਗਭਗ 10 ਸਾਲ ਪ੍ਰਧਾਨ ਰਹੇ ਸਨ। ਪਿਛਲੇ ਦਿਨਾਂ ਵਿੱਚ ਬੀਜੇਪੀ ਜੁਆਇਨ ਕਰ ਗਏ ਸਨ।
ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਹਾਜ਼ਰੀ ਵਿੱਚ ਵਾਪਸ ਘਰ ਵਾਪਸੀ ਕਰਵਾਈ। ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਬੀਬੀ ਬਲਵਿੰਦਰ ਕੌਰ ਚੀਮਾ ਦੀ ਪਾਰਟੀ ਵਿੱਚ ਵਾਪਸੀ ਨਾਲ ਪਾਰਟੀ ਨੂੰ ਹੋਰ ਬੱਲ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਬਨਦਾ ਮਾਨ ਸਮਾਨ ਦਿੱਤਾ ਜਾਵੇਗਾ। ਇਸ ਸਮੇਂ ਡਾ: ਦਲਜੀਤ ਸਿੰਘ ਚੀਮਾ, ਸ: ਸੁਰਜੀਤ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁੱਰ, ਸ: ਸੁਰਜੀਤ ਸਿਮਰ ਅਬਲੋਵਾਲ, ਸ:ਜਸਪਾਲ ਸਿੰਘ ਕਲਿਆਣ,ਬੀਬੀ ਕਰਮਜੀਤ ਕੌਰ ਖ਼ਾਲਸਾ ਅਤੇ ਬੀਬੀ ਵੀ ਹਾਜ਼ਰ ਸਨ।