ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਅੱਜ ਜੰਡਿਆਲਾ ਗੁਰੂ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੈਕੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਤੋਂ ਲੈਕੇ ਪੂਰੇ ਜੰਡਿਆਲਾ ਗੁਰੂ ਦੇ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਸੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਠਠਿਆਰ ਬਾਜ਼ਾਰ ਤੇ ਸੇਖਫਤਾ ਗੇਟ,ਘਾਹ ਮੰਡੀ,ਬਾਲਮੀਕੀ ਚੋਂਕ, ਸ਼ਹੀਦ ਊਧਮ ਸਿੰਘ ਚੋਂਕ ਤੋ ਹੁੰਦੀ ਹੋਈ ਬਾਬਾ ਹੁੰਦਾਲ ਤੋ ਮੋਰੀ ਗੇਟ ਤੋਂ ਹੁੰਦੀ ਹੋਈ ਫਿਰ ਬਾਲਮੀਕੀ ਮੁਹੱਲੇ ਵਿੱਚ ਬਾਲਮੀਕੀ ਮੰਦਿਰ ਤੇ ਸਮਾਪਿਤ ਹੋਈ।ਇਸ ਸੋਭਾ ਯਾਤਰਾ ਵਿੱਚ ਲੋਕਾ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸਮਾਗਮ ਵਿੱਚ ਸਬਦ ਗਾਕੇ ਲੋਕਾ ਨੂੰ ਨਿਹਾਲ ਕੀਤਾ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ
ਹਰਭਜਨ ਸਿੰਘ ਈ ਟੀ ਉ ਕੈਬਨਿਟ ਮੰਤਰੀ ਨੇ ਹਾਜਰੀ ਭਰੀ ਤੇ ਉਨਾ ਨੂੰ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਤੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਐ ਆਏ ਹੋਏ ਮਹਿਮਾਨਾਂ ਜਿਨਾ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਦੇ ਮਾਤਾ ਜੀ ਤੇ ਓਨਾ ਦੀ ਧਰਮ ਪਤਨੀ ਨੇ ਵੀ ਹਾਜ਼ਰੀ ਭਰੀ ਤੇ ਓਨਾ ਨੂੰ ਸਨਮਾਨ ਚਿੰਨ੍ਹ ਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਹਾਜਰ ਹੋਏ ਮਹਿਮਾਨ ਬਾਲਮੀਕੀ ਸੰਗ੍ਰਸ ਸੇਨਾ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ, ਅਸ਼ਵਨੀ ਕੁਮਾਰ,ਸੋਨੂੰ,ਸੋਨੂੰ ਗਿੱਲ, ਮੰਗਤ ਸੋਨੂੰ ਚੀਦਾ,ਜੋਸੀ,ਲਖਵਿੰਦਰ ਭੱਟੀ,ਵਿਜੇ ਮਟੀ, ਬਾਬਾ ਵੀਨਾ ਨੇ ਹਾਜਰੀ ਭਰੀ।