ਜੰਡਿਆਲਾ ਗੁਰੂ, 05 ਅਗਸਤ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ ਸੋਨੂੰ) : 20ਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਅਪੰਗ, ਮੰਦ-ਬੁੱਧੀ, ਅਪਹਾਜ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ 25 ਜੁਲਾਈ 2021 ਨੂੰ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ । ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਘ ਬੈਂਕ ਵਾਲਿਆ ਵਲੋਂ ਮਨੋਹਰ ਗੁਰਬਾਣੀ ਕੀਰਤਨ ਕੀਤਾ ਗਿਆ।
ਸ਼ਰਧਾਂਜਲੀ ਸਮਾਗਮ ਦੇ ਕੀਰਤਨ ਦਰਬਾਰ ਦਾ ਆਰੰਭ ਪਿੰਗਲਵਾੜਾ ਸੰਸਥਾ ਦੀਆਂ ਬੱਚੀਆਂ ਅਤੇ ਬੱਚਿਆਂ ਵੱਲੋਂ ਆਪਣੇ ਮਨੋਹਰ ਕੀਰਤਨ ਦੁਆਰਾ ਕੀਤਾ ਗਿਆ । ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਭਗਤ ਜੀ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੇ ਪਿੰਗਲਵਾੜੇ ਦੀ ਸਥਾਪਨਾ ਦੇ ਇਤਿਹਾਸ ਤੇ ਚਾਨਣਾ ਪਾਇਆ । ਇਸ ਮੌਕੇ ਉਨ੍ਹਾਂ ਨੇ ਭਗਤ ਜੀ ਨੂੰ ਸ਼ਰਧਜਾਲੀ ਪੇਸ਼ ਕਰਦਿਆਂ ਉਹਨਾਂ ਦੀਆਂ ਸਮਾਜ ਪ੍ਰਤੀ ਘਾਲਨਾਵਾਂ ਦੀ ਸ਼ਲਾਘਾ ਕਰਦਿਆਂ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ ਅਤੇ ਕਿਹਾ ਕਿ ਸਿੱਖੀ ਸਿਧਾਤਾਂ ਵਿਚ ਨਿਸ਼ਕਾਮ ਸੇਵਾ ਦਾ ਸਹੀ ਸਰੂਪ ਪਿੰਗਲਵਾੜੇ ਵਿਚ ਭਗਤ ਪੂਰਨ ਸਿੰਘ ਦੁਆਰਾ ਦਿਤੀ ਸੇਧ ਦੁਆਰਾ ਵੇਖਿਆ ਜਾ ਸਕਦਾ ਹੈ। ਸ੍ਰ. ਗੁਰਚਰਨ ਸਿੰਘ ਨੂਰਪੁਰ ਨੇ ਵਾਤਾਵਰਨ, ਪਾਣੀ ਅਤੇ ਰੁੱਖਾਂ ਦੀ ਸੰਭਾਲ ਤੇ ਜੋਰ ਦਿੱਤਾ ।
ਇਸ ਮੌਕੇ ਭਾਈ ਗੋਬਿੰਦ ਸਿੰਘ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਪੂਰਨ ਸਿੰਘ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਸਮਾਜ ਪਰਤੀ ਘਾਲਣਾ ਤੇ ਵਿਸਥਾਰ ਨਾਲ ਜਾਣਕਾਰੀ ਦਿਤੀ ।
ਇਸ ਸਮਾਰੋਹ ਵਿੱਚ ਸਵ. ਸ੍ਰੀ ਸੁੰਦਰ ਲਾਲ ਬਹੁਗੁਣਾ ਜੀ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਵਿਮਲਾ ਬਹੁਗੁਣਾ ਜੀ ਨੂੰ ਵਾਤਾਵਰਣ, ਵਾਤਾਵਰਣ ਦੀ ਸੰਭਾਲ ਅਤੇ ਸਮਾਜ ਸੇਵਾ ਨੂੰ ਮੁੱਖ ਰੱਖਦੇ ਹੋਏ ਭਗਤ ਪੂਰਨ ਸਿੰਘ ਮਾਨਵ ਸੇਵਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਨ੍ਹਾਂ ਦੀ ਬੇਟੀ ਡਾ. ਮਧੂ ਪਾਠਕ ਵਲੋਂ ਪ੍ਰਾਪਤ ਕੀਤਾ ਗਿਆ । ਇਸ ਤੋਂ ਇਲਾਵਾ ਪਿੰਗਲਵਾੜਾ ਸੰਸਥਾ ਨਾਲ ਜੁੜੇ ਸ੍ਰ. ਅਮਰੀਕ ਸਿੰਘ ਅਤੇ ਸ੍ਰ. ਰਾਜਬੀਰ ਸਿੰਘ ਜੋ ਕਿ ਈ-ਰਿਕਸ਼ਾ ਚਲਾ ਕੇ ਆਪਣੀ ਕਮਾਈ ਵਿਚੋਂ ਮਾਨਵਤਾ ਦੀ ਸਮਾਜ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸ੍ਰ. ਪਰਮਿੰਦਰ ਸਿੰਘ ਭੱਟੀ ਅਤੇ ਪਰਿਵਾਰ ਵਲੋਂ ਪੰਜ ਲੱਖ ਰੁਪਏ ਦੀ ਸੇਵਾ ਦਿਤੀ ਗਈ ।
ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਚੜਦੀ ਕਲਾ ਟਾਈਮ ਟੀ.ਵੀ. ਗੁਰਬਾਣੀ ਚੈਨਲ, ਪਟਿਆਲਾ ਦੁਆਰਾ ਕੀਤਾ ਗਿਆ ।
ਇਸ ਤੋਂ ਬਾਅਦ ਇਸ ਮੋਕੇ ਹੇਠ ਲਿਖੀਆਂ ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ:
1. ਸ੍ਰੀ ਗੁਰੂ ਨਾਨਕ ਦੇਵ ਜੀ ਸਰਬ-ਸਾਂਝੇ ਮਾਰਗ-ਦਰਸ਼ਕ — ਲੇਖਕ : ਆ. ਮੁਖਤਾਰ ਸਿੰਘ ਗੁਰਾਇਆ
2. ਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ — ਸੰਪਾਦਕ : ਡਾ. ਇੰਦਰਜੀਤ ਕੌਰ
3. कुदरक को निगलने का रूझान — प्रकाशिका : डा. इंदरजीत कौर
4. Teaching And Learning A Two Way Process — Publisher : Dr. Inderjit Kaur
5. ਕੁਦਰਤ ਦਾ ਹਾਣੀ ਭਗਤ ਪੂਰਨ ਸਿੰਘ — ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
6. ਕਿਤਾਬਚਾ (ਸ੍ਰੀ ਸੁੰਦਰ ਲਾਲ ਬਹੁਗੁਣਾ ਜੀ) — ਸੰਕਲਿਤ ਕਰਤਾ : ਸ੍ਰ. ਪਰਮਿੰਦਰ ਸਿੰਘ ਭੱਟੀ
ਇਸ ਮੌਕੇ ਪਿੰਗਲਵਾੜਾ ਸੋਸਾਇਟੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਪਿੰਗਲਵਾੜਾ ਤੋਂ ਇਲਾਵਾ ਸੋਸਾਇਟੀ ਦੇ ਸਰਪ੍ਰਸਤ ਭਗਵੰਤ ਸਿੰਘ ਦਿਲਾਵਰੀ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਪਿੰਗਲਵਾੜਾ ਸੋਸਾਇਟੀ ਦੇ ਮੈਂਬਰ ਸ੍ਰ. ਰਾਜਬੀਰ ਸਿੰਘ, ਪ੍ਰੀਤਇੰਦਰਜੀਤ ਕੌਰ, ਸ੍ਰ. ਰਮਨੀਕ ਸਿੰਘ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ, ਸ੍ਰ. ਹਰਪਾਲ ਸਿੰਘ ਸੰਧੂ, ਟਰਸਟੀ ਮਿਸ਼ਨਰੀ ਕਾਲਜ ਰੋਪੜ ਸ੍ਰ. ਅਮਰਜੀਤ ਸਿੰਘ ਖਡੂਰ ਸਾਹਿਬ, ਡਾ. ਇਕਬਾਲ ਸਿੰਘ, ਸ੍ਰ. ਗੁਰਚਰਨ ਸਿੰਘ ਨੂਰਪੁਰ, ਐਡਵੋਕੇਟ ਸ੍ਰੀ. ਸੁਦਰਸ਼ਨ ਕਪੂਰ, ਸਾਬਕਾ ਕੈਬਿਨੇਟ ਮੰਤਰੀ ਗੁਲਜਾਰ ਸਿੰਘ ਰਾਣੀਕੇ, ਚੜ੍ਹਦੀ ਕਲਾ ਟਾਈਮ ਟੀ ਵੀ ਦੇ ਪੱਤਰਕਾਰ ਰਾਮ ਸ਼ਰਨਜੀਤ ਸਿੰਘ ਜੰਡਿਆਲਾ ਗੁਰੂ, ਸ੍ਰ. ਸੁਰਿੰਦਰ ਸਿੰਘ ਸਿਦਕੀ, ਡਾ. ਕਰਨਬੀਰ ਸਿੰਘ ਸਾਬਕਾ ਡਾਇਰੈਕਟਰ ਹੈਲਥ, ਡਾ. ਤੇਜਪਾਲ ਸਿੰਘ, ਸ੍ਰੀ. ਦੀਪਕ ਬੱਬਰ, ਸ੍ਰ. ਦਲਜੀਤ ਸਿੰਘ, ਸ੍ਰ. ਪ੍ਰੀਤਮ ਸਿੰਘ, ਡੀ.ਜੀ.ਐਮ ਪੰਜਾਬ ਨੈਸ਼ਨਲ ਬੈਂਕ, ਸ੍ਰੀ. ਰਾਜੇਸ਼ ਹਾਂਡਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਜੇ.ਪੀ. ਭਾਟੀਆ ਐਡਵੋਕੇਟ ਅਤੇ ਸ੍ਰ. ਪਰਮਿੰਦਰ ਸਿੰਘ ਭੱਟੀ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।