ਅੰਮ੍ਰਿਤਸਰ/ਜੰਡਿਆਲਾ ਗੁਰੂ, 05 ਅਗਸਤ (ਕੰਵਲਜੀਤ ਸਿੰਘ ਲਾਡੀ) : ਵਣ ਮੰਡਲ ਅਫਸਰ ਸ ਅਮਨੀਤ ਸਿੰਘ ਆਈ.ਐਫ.ਐਸ.ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਵਿੰਦਰ ਸਿੰਘ ਅਫਸਰ ਰਈਆ -2 ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਚੰਨਣਕੇ ਵਿਖੇ ਵਾਤਾਵਰਨ ਮਨਾਉਦੇ ਹੋਇਆ ਸਜਾਵਟੀ,ਫਲਦਾਰ,ਛਾਂਦਾਰ ਬੂਟੇ ਲਾਏ ਗਏ। ਇਸ ਮੌਕੇ ‘ਤੇ ਸਕੁੂਲ ਵਿੱਚ ਬੱਚਿਆਂ ਦੀ ਮੰਗ ‘ਤੇ ਦੋ-ਦੋ ਬੂਟੇ ਵੰਡਣ ਸਮੇਂ ਬੀਟ ਇੰਚਾਰਜ ਸ ਰਾਜ ਸਿੰਘ ਨਿਬਰਵਿੰਡ ਨੇ ਕਿਹਾ ਕਿ ਬੱਚਿਆਂ ਦਾ ਬਹੁਤ ਸਲਾਘਾਯੋਗ ਕਦਮ ਹੈ ਜੋ ਬੂਟੇ ਪਾਲਣ ਦੀ ਜੁੰਮੇਵਾਰੀ ਲੈ ਰਹੇ ਹਨ।
ਸ. ਨਿਬਰਵਿੱਡ ਨੇ ਅੱਗੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਜੰਗਲਾਤ ਵਿਭਾਗ ਕਈ ਉਪਰਾਲੇ ਕਰਕੇ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰ ਰਿਹਾ ਹੈ,ਕਿ ਸੁੱਧ ਹਵਾ,ਧਰਤੀ ਅਤੇ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਜਰੂਰੀ ਹੋ ਗਏ ਹਨ,ਕਿਉਕਿ ਆਏ ਦਿਨ ਲੋਕਾਂ ਵਿੱਚ ਬੂਟਿਆਂ ਦੀ ਕਟਾਈ ਅਤੇ ਪਾਣੀ ਦੀ ਦੁਰਵਰਤੋਂ ਲਗਾਤਾਰ ਵਧਦੀ ਜਾ ਰਹੀ ਹੇੈ।ਜਿਸ ਨਾਲ ਵਾਤਾਵਰਨ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿਸਾਨ ਵੀਰ ਆਪਣੀ ਮੋਟਰਾਂ ਅਤੇ ਜਮੀਨ ਵਿਚ 5-5 ਬੂਟਾ ਜ਼ਰੂਰ ਲਗਾਉਣ ਜੋ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਬੂਟੇ ਲੈ ਸਕਦੇ ਹਨ। ਇਸ ਮੌਕੇ ‘ਤੇ ਰਾਜਾਕਰਨਪ੍ਰਤੀਕ ਸਿੰਘ,ਸੁਖਦੇਵ ਸਿੰਘ ਬਲਾਕ ਅਫਸਰ, ਏਜ਼ੇਈ ਸੁਖਦੇਵ ਸਿੰਘ,ਪ੍ਰਿਸੀਪਲ ਨਰਿੰਦਰ ਸਿੰਘ ਰਾਏ,ਮੈਡਮ ਰਾਜਵਿੰਦਰ ਕੌਰ,ਗੁਰਪ੍ਰੀਤ ਕੌਰ, ਰਣਜੀਤ ਸਿੰਘ,ਭੁਪਿੰਦਰ ਕੌਰ, ਰਸ਼ਪਾਲ ਸਿੰਘ ਅਤੇ ਰਮਨ ਕੁਮਾਰ ਹਾਜ਼ਰ ਸਨ।