(ਨਿਊਜ਼ 24 ਪੰਜਾਬ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਤਸਵੀਰ ਕਾਫੀ ਤੱਕ ਸਾਫ ਹੋ ਚੱਲੀ ਹੈ।ਹੁਣ ਇਹ ਕਰੀਬ ਤੈਅ ਮੰਨਿਆ ਜਾ ਰਿਹਾ ਹੈ ਕਿ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਵਾਪਸੀ ਕਰ ਰਹੀ ਹੈ।ਲਿਹਾਜ਼ਾ, ਮਮਤਾ ਬੈਨਰਜੀ ਨੂੰ ਵਧਾਈਆਂ ਵੀ ਦਿੱਤੀਆਂ ਜਾਣ ਲੱਗੀਆਂ ਹਨ।ਐੱਨਸੀਪੀ ਚੀਫ ਸ਼ਰਦ ਪਵਾਰ ਨੇ ਟਵੀਟ ਕਰ ਕੇ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ” ਤੁਹਾਨੂੰ ਸ਼ਾਨਦਾਰ ਜਿੱਤ ‘ਤੇ ਵਧਾਈ।
ਆਉ ਅਸੀਂ ਲੋਕਾਂ ਦੇ ਕਲਿਆਣ ਅਤੇ ਸਮੂਹਿਕ ਰੂਪ ਨਾਲ ਮਹਾਮਾਰੀ ਨਾਲ ਨਜਿੱਠਣ ਲਈ ਆਪਣਾ ਕੰਮ ਜਾਰੀ ਰੱਖਣ।ਅਖਿਲੇਸ਼ ਯਾਦਵ ਨੇ ਵੀ ਟੀਐੱਮਸੀ ਅਤੇ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਅਤੇ ਬੀਜੇਪੀ ਦੀ ਨਫਰਤ ਦੀ ਸਿਆਸਤ ਦੀ ਹਾਰ ਕਰਾਰ ਦਿੱਤਾ।
ਪੱਛਮੀ ਬੰਗਾਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਤਿੰਨ ਵੱਡੇ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਪੱਛੜਦੀ ਵਿਖਾਈ ਦੇ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਭਾਜਪਾ ਨੇ ਬੰਗਾਲ ‘ਚ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ। ਚੋਣਾਂ ਤੋਂ ਪਹਿਲਾਂ ਕਈ ਨੇਤਾ ਤ੍ਰਿਣਮੂਲ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਚਲੇ ਗਏ। ਉਨ੍ਹਾਂ ਦਲ ਬਦਲੂਆਂ ਨੂੰ ਭਾਜਪਾ ਨੇ ਟਿਕਟ ਵੀ ਦਿੱਤਾ ਪਰ ਆ ਰਹੇ ਰੁਝਾਨਾਂ ਵਿੱਚ ਭਾਜਪਾ ਦਾ ਇਹ ਦਾਅ ਸਫ਼ਲ ਹੁੰਦਾ ਵਿਖਾਈ ਨਹੀਂ ਦੇ ਰਿਹਾ।
ਦੱਸ ਦਈਏ ਕਿ ਬੀਤੇ ਲਗਪਗ ਦੋ ਸਾਲਾਂ ਵਿੱਚ ਟੀਐਮਸੀ ਦੇ ਲਗਪਗ ਛੇ ਸੰਸਦ ਮੈਂਬਰਾਂ ਤੇ 14 ਵਿਧਾਇਕਾਂ ਨੇ ਪਾਰਟੀ ਛੱਡੀ ਹੈ। ਦਲ ਬਦਲਣ ਵਾਲੇ ਇਨ੍ਹਾਂ ਨੇਤਾਵਾਂ ਵਿੱਚ ਸੁਵੇਂਦੂ ਅਧਿਕਾਰੀ ਤੇ ਸ਼ੀਲਭਦ੍ਰ ਆਦਿ ਵੱਡੇ ਨੇਤਾ ਸ਼ਾਮਲ ਸਨ , ਜੋ ਭਾਜਪਾ ‘ਚ ਚਲੇ ਗਏ। ਇਨ੍ਹਾਂ ਵਿੱਚ ਸੰਸਦ ਮੈਂਬਰ , ਸੁਨੀਲ ਮੰਡਲ ਤੋਂ ਇਲਾਵਾ ਮਿਹੀਰ ਗੋਸਵਾਮੀ , ਅਰਿੰਦਮ ਭੱਟਾਚਾਰੀਆ , ਰਾਜੀਵ ਬੈਨਰਜੀ , ਤਾਪਸੀ ਮੰਡਲ , ਸੁਦੀਪ ਮੁਖਰਜੀ , ਸੈਕਤ ਪਾਂਜਾ , ਅਸ਼ੋਕ ਡਿੰਡਾ , ਦੀਪਾਲੀ ਬਿਸਵਾਸ , ਸ਼ੁੱਕਰ ਮੁੰਡਾ , ਸ਼ਿਆਂਪਦਾ ਮੁਖਰਜੀ , ਬਨਸ਼੍ਰੀ ਮੈਤੀ ਤੇ ਬਿਸਵਜੀਤ ਕੁੰਡੂ ਵੀ ਸ਼ਾਮਲ ਹਨ।
ਪ੍ਰਸ਼ਾਤ ਕਿਸ਼ੋਰ ਨੇ ਛੱਡਿਆ ਚੋਣ ਪ੍ਰਬੰਧਨ ਦਾ ਕੰਮ, ਕਹੀ ਇਹ ਗੱਲ
ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਤ ਕਿਸ਼ੋਰ ਨੇ ਐਤਵਾਰ ਨੂੰ ਇਕ ਵੱਡਾ ਐਲਾਨ ਕੀਤਾ। ਪ੍ਰਸ਼ਾਤ ਕਿਸ਼ੋਰ ਨੇ ਇਕ ਟੀਵੀ ਚੈਨਲ ਨੂੰ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਬੰਧਨ ਦਾ ਆਪਣਾ ਪੇਸ਼ਾ ਛੱਡਣ ਦਾ ਫੈਸਲਾ ਕੀਤਾ ਹੈ। ਇਹ ਹੁਣ ਕਿਸੇ ਵੀ ਪਾਰਟੀ ਲਈ ਚੋਣ ਰਣਨੀਤੀਕਾਰ ਦੀ ਭੂਮਿਕਾ ਨਹੀਂ ਨਿਭਾਉਣਗੇ।