ताज़ा खबरपंजाब

ਬੇਰਿੰਗ ਸਕੂਲ ਵਲੋ ਨਰਸਰੀ ਦੇ ਬੱਚਿਆਂ ਦਾ ਸਵਾਗਤ ਕੀਤਾ ਗਿਆ

ਜੰਡਿਆਲਾ ਗੁਰੂ, 03 ਮਾਰਚ (ਕੰਵਲਜੀਤ ਸਿੰਘ ਲਾਡੀ) : ਨਰਸਰੀ ਜਮਾਤ ਦਾ ਵੈਲਕਮ (2022-2023) ਬੇਰਿੰਗ ਸਕੂਲ, ਜੰਡਿਆਲਾ ਗੁਰੂ ਵਿੱਚ 25 ਫਰਵਰੀ 2022 ਨੂੰ ਨਰਸਰੀ ਵਿਦਾਰਥੀਆ ਦੇ ਮਾਤਾ ਪਿਤਾ ਲਈ ੳਰੀਐਨਟੇਸ਼ਨ ਦਾ ਖਾਸ ਆਯੋਜਨ ਕੀਤਾ ਗਿਆ ਅਤੇ 2 ਮਾਰਚ 2022 ਨੂੰ ਨਰਸਰੀ ਦੇ ਬੱਚਿਆ ਦਾ ਸਵਾਗਤ ਕੀਤਾ ਗਿਆ। ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਲਈ ਖਾਣ ਪੀਣ ਦੇ ਨਾਲ-ਨਾਲ ਬੈਠਣ ਦਾ ਪ੍ਰਬੰਧ ਵੀ ਸਮਾਜਿਕ ਦੂਰੀ ਨੂੰ ਬਣਾਉਦੇਂ ਹੋਏ ਕੀਤਾ ਗਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਕੀਤੀ ਗਈ।

ਇਸ ਤੋਂ ਬਾਅਦ ਸਟਾਫ ਵੱਲੋਂ ਬੇਰਿੰਗ ਸਕੂਲ ਦਾ ਗੀਤ ਗਾਇਆ ਗਿਆ। ਸਕੂਲ ਦੀ ਕੋ- ਆਰਡੀਨੇਟਰ ਮਿਸ ਮਨੀਸ਼ਾ ਨੇ ਮਾਤਾ ਪਿਤਾ ਦਾ ਨਿੱਘੇ ਸ਼ਬਦਾਂ ਵਿੱਚ ਸਵਾਗਤ ਕੀਤਾ। ਇਸ ਤੋਂ ਬਾਅਦ ਸਕੂਲ਼ ਦੇ ਪ੍ਰਿੰਸੀਪਲ ਮਿਸ ਹੈਬਰੋਨਿਕਾ ਦਾਸ ਨੇ ਵੀ ਬੱਚਿਆਂ ਦੇ ਮਾਤਾ ਪਿਤਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਰੀਐਨਟੇਸ਼ਨ ਵਿੱਚ ਬੱਚਿਆਂ ਦੇ ਮਾਤਾ ਪਿਤਾ ਨਾਲ ਸਲੇਬਸ ਨੂੰ ਲੈ ਕੇ ਪ੍ਰਿੰਸੀਪਲ ਸਾਹਿਬਾ ਵੱਲੋਂ ਖਾਸ ਚਰਚਾ ਕੀਤੀ ਗਈ ਅਤੇ ਇਸ ਸਕੂਲ਼ ਵਿੱਚ ਕਿਵੇਂ ਬੱਚਿਆਂ ਨੂੰ ਨਵੀਆਂ ਤਕਨੀਕਾਂ ਅਤੇ ਐਕਟੀਵਿਟੀਆਂ ਨਾਲ ਪੜਾਇਆ ਜਾਂਦਾ ਹੈ ਇਸ ਬਾਰੇ ਵੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲ਼ ਦੇ ਸਟਾਫ ਵੱਲੋਂ ਮੰਚ ਉੱਤੇ ਡਾਂਸ ਵੀ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਮਾਤਾ ਪਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦਾ ਅੰਤ ਕਲੋਸਿੰਗ ਪ੍ਰਾਰਥਨਾ ਨਾਲ ਕੀਤੀ ਗਈ।

Related Articles

Leave a Reply

Your email address will not be published.

Back to top button