क्राइमताज़ा खबरपंजाब

ਬੇਅਦਬੀ ਦੇ ਸ਼ੱਕ ਕਰਕੇ ਫਗਵਾੜਾ ਦੇ ਗੁਰਦੁਆਰਾ ਸਾਹਿਬ ‘ਚ ਨੌਜਵਾਨ ਦਾ ਹੋਇਆ ਕਤਲ

ਫਗਵਾੜਾ, 16 ਜਨਵਰੀ (ਬਿਊਰੋ) : ਪੰਜਾਬ ਦੇ ਫਗਵਾੜਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਹੰਗ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਨਿਹੰਗ ਨੂੰ ਸ਼ੱਕ ਸੀ ਕਿ ਵਿਅਕਤੀ ਨੇ ਗੁਰੂ ਘਰ ਵਿਚ ਬੇਅਦਬੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਹੈ, ਜਿਸ ਨੇ ਵੀਡੀਓ ਰਾਂਹੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਵੀਡੀਓ ਨਿਹੰਗ ਵੱਲੋਂ ਹੀ ਕਤਲ ਤੋਂ ਪਹਿਲਾਂ ਬਣਾਈ ਗਈ ਸੀ।

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਚੌੜਾ ਖੂਹ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਖੁਦ ਨੂੰ ਬੰਦ ਕਰ ਲਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਨੌਜਵਾਨ ਵੀਡੀਓ ਵਿਚ ਕਹਿ ਰਿਹਾ ਹੈ ਕਿ ਉਸ ਨੂੰ ਕਿਸੇ ਸੁੱਖੀ ਨਾਮ ਦੇ ਵਿਅਕਤੀ ਨੇ ਬੇਅਦਬੀ ਕਰਨ ਲਈ ਪੈਸੇ ਦਿੱਤੇ ਸਨ ਪਰ ਉਸ ਨੇ ਬੇਅਦਬੀ ਨਹੀਂ ਕੀਤੀ ਹੈ। ਨੌਜਵਾਨ ਨੇ ਕਿਹਾ ਕਿ ਉਸ ਨੂੰ 2-3 ਹਜ਼ਾਰ ਦੇਣ ਦੀ ਗੱਲ ਕਹੀ ਗਈ ਸੀ ਤੇ ਕਿਹਾ ਸੀ ਕਿ ਗੁਰੂ ਘਰ ਵਿਚ ਗਾਲ੍ਹਾਂ ਲਿਖਣੀਆਂ ਹਨ ਤੇ ਗੁਰਬਾਣੀ ਦੀ ਬੇਅਦਬੀ ਕਰਨੀ ਹੈ। ਨੌਜਵਾਨ ਦੀ ਵੀਡੀਓ ਕਤਲ ਤੋਂ ਪਹਿਲਾਂ ਦੀ ਹੈ। ਗੁਰੂ ਘਰ ਵਿਚ ਭਾਰੀ ਪੁਲਿਸ ਫੋਰਸ ਤੈਨਾਤ ਹੋ ਗਈ ਹੈ ਤੇ ਹੁਣ ਪੁਲਿਸ ਅੱਗੇ ਕੀ ਕਰਵਾਈ ਕਰਦੀ ਹੈ ਇਹ ਤਾਂ ਕਾਰਵਾਈ ਹੋਣ ‘ਤੇ ਹੀ ਪਤਾ ਚੱਲੇਗਾ।

Related Articles

Leave a Reply

Your email address will not be published.

Back to top button