ताज़ा खबरधार्मिकपंजाब

ਬਾਬਾ ਸ਼ੰਕਰ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ : ਗੱਦੀ ਨਸ਼ੀਨ ਬਾਬਾ ਗੋਰੇ ਸ਼ਾਹ ਜੀ

ਆਦਮਪੁਰ/ਜਲੰਧਰ, 03 ਨਵੰਬਰ (ਕਬੀਰ ਸੌਂਧੀ) : ਬੀਤੇ ਦਿਨੀਂ ਚਿਸ਼ਤੀ ਖਾਨਦਾਨ ਗੱਦੀ ਬਾਬਾ ਫਰੀਦ ਆਦਮਪੁਰ ਸ਼ਰੀਫ਼ ਵਿਖੇ ਦਰਬਾਰ ਬਾਬਾ ਆਤੂ ਸ਼ਾਹ ਜੀ, ਬਾਬਾ ਮਾਧੋ ਸ਼ਾਹ ਜੀ, ਬਾਬਾ ਸ਼ੰਕਰ ਸ਼ਾਹ ਜੀ, ਬਾਬਾ ਬੋਨੇ ਸ਼ਾਹ ਜੀ, ਬੀਬੀ ਸ਼ਕੁੰਤਲਾ ਜੀ ਵਿਖੇ ਬਾਬਾ ਸ਼ੰਕਰ ਸ਼ਾਹ ਜੀ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਜਿਸ ਦੀ ਅਧਿਅਕਸ਼ਤਾ ਗੱਦੀ ਨਸ਼ੀਨ ਬਾਬਾ ਗੌਰੇ ਸ਼ਾਹ ਜੀ ਨੇ ਕੀਤੀ। ਇਸ ਮੌਕੇ ਮੇਲੇ ਵਿੱਚ ਉਦੇਸੀਆਂ ਤੋਂ ਬੀਬੀ ਸ਼ਰੀਫਾ ਜੀ, ਅੰਮ੍ਰਿਤਸਰ ਚੱਠੇ ਸ਼ਰੀਫ ਤੋਂ ਬਾਬਾ ਰਾਜੂ ਸ਼ਾਹ ਜੀ, ਮੁਸਤਰਾਂਪੁਰ ਤੋਂ ਬਾਬਾ ਕਰਤਾਰ ਸ਼ਾਹ ਜੀ, ਸ਼ੇਰਪੁਰ ਤੋਂ ਬਾਬਾ ਸੋਨੂ ਸ਼ਾਹ ਜੀ, ਬਾਬਾ ਮੋਨੂ ਸ਼ਾਹ ਜੀ, ਸਲਾਂ ਤੋਂ ਬਾਬਾ ਬਿੱਲਾ ਸ਼ਾਹ ਜੀ, ਤਲਵਾੜਾ ਤੋਂ ਬਾਬਾ ਜੰਗ ਸ਼ਾਹ ਜੀ, ਬਾਬਾ ਦੇਵ ਸ਼ਾਹ ਜੀ, ਹਿਮਾਚਲ ਤੋਂ ਬਾਬਾ ਸਰਦਾਰੀ ਸ਼ਾਹ ਜੀ, ਗੁਰੂ ਕੇ ਜੰਡਿਆਲਾ ਤੋਂ ਬਾਬਾ ਭੁੱਲਰ ਜੀ, ਬੈਂਚਾਂ ਤੋਂ ਬਾਬਾ ਵਿੱਕੀ ਸ਼ਾਹ ਜੀ, ਟਾਂਡਾ ਤੋਂ ਬਾਬਾ ਸੋਨੂ ਸ਼ਾਹ ਜੀ, ਬਾਬਾ ਬੁੱਧੂ ਸ਼ਾਹ ਜੀ ਨੇ ਸ਼ਿਰਕਤ ਕੀਤੀ।

ਪੰਜਾਬ ਭਰ ਦੇ ਸੇਵਾਦਾਰਾਂ ਨੇ ਮੇਲੇ ਵਿੱਚ ਹਾਜ਼ਰੀ ਲਗਵਾਈ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਵਿੱਚ ਪੰਜਾਬ ਭਰ ਤੋਂ ਪ੍ਰਸਿੱਧ ਕਲਾਕਾਰਾਂ ਨੇ ਹਾਜ਼ਰੀ ਭਰੀ ਅਤੇ ਕਲਾਕਾਰਾਂ ਤੋਂ ਬਾਅਦ ਨਕਲਾਂ ਦਾ ਵੀ ਸਮਾਂ ਦਿੱਤਾ ਗਿਆ। ਮੇਲੇ ਵਿੱਚ ਸੰਗਤਾਂ ਲਈ 24 ਘੰਟੇ ਲੰਗਰ ਭੰਡਾਰੇ ਦਾ ਪ੍ਰਬੰਧ ਸੀ। ਅੰਤ ਵਿੱਚ ਗੱਦੀ ਨਸ਼ੀਨ ਬਾਬਾ ਗੋਰੇ ਸ਼ਾਹ ਜੀ ਨੇ ਆਏ ਹੋਏ ਸੰਤਾਂ ਅਤੇ ਮਹਾਂਪੁਰਸ਼ਾਂ ਦਾ ਮਾਨ ਸਨਮਾਨ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਗੱਦੀ ਨਸ਼ੀਨ ਬਾਬਾ ਗੋਰੇ ਸ਼ਾਹ ਜੀ ਨੇ ਕਿਹਾ ਕਿ ਆਉਣ ਵਾਲੀ ਜਨਵਰੀ ਵਿੱਚ ਬਾਬਾ ਆਤੂ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਮੂਹ ਸਾਧ-ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਮੇਲੇ ‘ਚ ਹਾਜ਼ਰੀ ਲਗਾਓ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਮੇਲੇ ਦੀ ਰੌਣਕ ਨੂੰ ਵਧਾਉ।

ਮੇਲੇ ਵਿੱਚ ਮੁੱਖ ਸੇਵਾਦਾਰ ਮੋਤੀ ਸਾਂਈ, ਜੋਤੀ ਸਾਂਈ, ਬਿੰਦਰ ਸਾਂਈ, ਧਰਮਿੰਦਰ ਸਾਂਈ, ਛਿੰਦਰ ਸਾਂਈ, ਸੱਤੀ ਸਾਂਈ, ਬੋੜੀ ਸਾਂਈ, ਲੱਭਾ ਸਾਈ, ਜੋਗਿੰਦਰ ਸਾਂਈ, ਚੈਨ ਸਾਂਈ, ਗੋਪੀ ਸਾਂਈ, ਮਨੂ ਸਾਂਈ, ਗੋਰੀ ਸਾਂਈ, ਅਮਰੀਕ ਸਾਂਈ, ਭੁੱਲਾ ਸਾਂਈ, ਟੀਟੂ ਸਾਂਈ, ਮੀਨਾ ਮਾਈ, ਰਾਣੀ ਮਾਈ ਆਦੀ ਮੌਜੂਦ ਸਨ।

Related Articles

Leave a Reply

Your email address will not be published.

Back to top button