ਜੰਡਿਆਲਾ ਗੁਰੂ, 09 ਜੂਨ (ਕੰਵਲਜੀਤ ਸਿੰਘ ਲਾਡੀ) : ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ 305 ਵਾ ਸ਼ਹੀਦੀ ਦਿਹਾਡ਼ਾ ਪਿੰਡ ਸਭਰਾ ਦੀ ਧਰਤੀ ਤੇ ਮਨਾਉਣ ਵਾਸਤੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੇ ਕਾਫਲੇ ਨਿੱਜਰਪੁਰਾ ਟੋਲ ਪਲਾਜ਼ੇ ਤੇ ਇਕੱਠੇ ਹੋ ਕੇ ਪਿੰਡ ਸਭਰਾ ਵਾਸਤੇ ਵੱਡਾ ਜਥਾ ਕਾਫ਼ਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਕਿਸਾਨਾਂ ਨੇ ਬੋਲਦਿਆਂ ਕਿਹਾ ਕਿ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਜਗੀਰਦਾਰੀ ਪ੍ਰਥਾ ਖ਼ਤਮ ਕਰ ਕੇ ਜ਼ਮੀਨਾਂ ਵਾਹੁਣ ਵਾਲੇ ਮੁਜ਼ਾਹਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇ ਕੇ ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਦੇ ਨੇੜੇ ਮੁਖਲਸ਼ਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾਇਆ ਜਿਹਦਾ ਨਾਂ ਕਿਲ੍ਹਾ ਲੋਹਗੜ੍ਹ ਰੱਖਿਆ ਗਿਆ ਸਮੇਂ ਦੇ ਰਿਵਾਜ ਅਨੁਸਾਰ ਖ਼ਾਲਸਾ ਰਾਜ ਦੀ ਵੱਖਰੀ ਹੋਂਦ ਨੂੰ ਦਰਸਾਉਣ ਵਾਸਤੇ ਇਕ ਸਿੱਕਾ ਵੀ ਜਾਰੀ ਕੀਤਾ ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ 1716 ਈਸਵੀ ਵਿੱਚ ਸ਼ਹੀਦ ਕਰ ਦਿੱਤਾ।
ਇਸ ਜਥੇ ਦੀ ਅਗਵਾਈ ਵਿਚ ਦਵਿੰਦਰ ਸਿੰਘ ਚਾਟੀਵਿੰਡ, ਪਰਮਜੀਤ ਸਿੰਘ ਵਰਪਾਲ, ਮੰਗਲ ਸਿੰਘ ਰਾਮਪੁਰਾ , ਅੰਗਰੇਜ਼ ਸਿੰਘ, ਗੁਰਸਾਹਬ ਸਿੰਘ ਚਾਟੀਵਿੰਡ , ਗੁਰਪ੍ਰੀਤ ਸਿੰਘ ਨੰਦ ਵਾਲਾ , ਹਰਪਾਲ ਸਿੰਘ, ਗੁਰਜੀਤ ਸਿੰਘ ਝੀਤੇ, ਪ੍ਰਲਾਦ ਸਿੰਘ ਵਰਪਾਲ, ਦਰਸ਼ਨ ਸਿੰਘ ਭੋਲਾ ਇਬਨ , ਸਰਬਜੀਤ ਸਿੰਘ ਸਰਪੰਚ, ਸੱਜਣ ਸਿੰਘ ਨੰਬਰਦਾਰ ,ਸੁਖਚੈਨ ਸਿੰਘ ਸਰਪੰਚ, ਅਮਨਦੀਪ ਸਿੰਘ ਬਿੱਕਾ,ਸੁਖਰਾਜ ਸਿੰਘ ਬੋਧ, ਪਰਮਜੀਤ ਸਿੰਘ ਬਾਘਾ, ਬਲਵੰਤ ਸਿੰਘ ਪੰਡੋਰੀ, ਨਿਸ਼ਾਨ ਸਿੰਘ ਜੰਡਿਆਲਾ ਨੇ ਕੀਤੀ।