ਜੰਡਿਆਲਾ ਗੁਰੂ, 04 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਮਾਨਾਵਾਲਾ ਕਲਾਂ ਧੰਨ ਧੰਨ ਬਾਬਾ ਬੁਰਜ਼ ਸ਼ਾਹ ਜੀ ਅਤੇ ਸਾਈ ਮੀਆਂ ਮੀਰ ਜੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ 9 ਸਤੰਬਰ ਵੀਰਵਾਰ ਨੂੰ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ ਧਾਮ ਮਨਾਇਆ ਜਾਵੇਗਾ।ਇਸ ਮੌਕੇ ਗਧੀ ਨਸ਼ੀਨ ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੰਚਾਲਕ ਬਾਬਾ ਹਰਪਾਲ ਸਿੰਘ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਮੇਲੇ ਸੰਬੰਧੀ ਵਿਚਾਰ ਸਾਂਝੇ ਕੀਤੇ। ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸੁਰੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਕੇਵਲ ਮੇਲੇ ਦੀ ਰਸਮ ਅਦਾ ਕੀਤੀ ਗਈ ਸੀ ।
ਇਸ ਸਾਲ ਵੀ ਮੇਲੇ ਵਿਚ ਭੀੜ ਲਗਾਉਣ ਦੀ ਬਜਾਏ ਸੰਗਤ ਵਾਰੀ ਵਾਰੀ ਮੱਥਾ ਟੇਕ ਕੇ ਅਤੇ ਸਰਕਾਰ ਦੀ ਨਿਯਮਾਂ ਦੀ ਪਾਲਣਾ ਕਰਕੇ ਇਹ ਮੇਲਾ ਮਨਾਇਆ ਜਾਵੇਗਾ।ਉਹਨਾਂ ਨੇ ਸੰਗਤਾਂ ਤੋਂ ਅਪੀਲ ਕੀਤੀ ਕਿ ਬਿਨਾਂ ਵੈਕਸੀਨ ਲਗਵਾਏ ਦਰਬਾਰ ਵਿਚ ਨਾ ਆਇਆ ਜਾਵੇ।ਅਤੇ ਭੀੜ ਤੋਂ ਬੱਚਣ ਲਈ ਇਕ ਦੂਜੇ ਤੋਂ ਦੂਰੀ ਬਣਾ ਕੇ ਹੀ ਦਰਬਾਰ ਵਿਚ ਆਇਆ ਜਾਵੇ ਤੇ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਜਰੂਰ ਕੀਤੀ ਜਾਵੇ।ਅੱਗੇ ਉਹਨਾਂ ਦੱਸਿਆ ਕਿ ਚਾਦਰ ਚੜ੍ਹਾਉਣ ਦੀ ਰਸਮ ਸਵੇਰੇ 9 ਵਜੇ ਸਾਧ ਸੰਗਤ ਦੇ ਸਹਿਯੋਗ ਨਾਲ ਅਤੇ 12 ਵਜੇ ਤੋਂ ਦਰਬਾਰ ਵਲੋਂ ਬਾਬਾ ਜੀ ਦਾ ਅਟੁੱਟ ਲੰਗਰ ਲਗਾਇਆ ਜਾਵੇਗਾ ਤੇ ਰਾਤ ਨੂੰ ਸੰਤ ਮਹਾਪੁਰਸ਼ਾਂ ਵਲੋਂ ਅਰਦਾਸ ਕੀਤੀ ਜਾਵੇਗੀ ਅਤੇ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ।