ਬਾਬਾ ਬਕਾਲਾ ਸਾਹਿਬ, 26 ਸਤੰਬਰ (ਸੁਖਵਿੰਦਰ ਬਾਵਾ, ਕਰਮਜੀਤ ਸਿੰਘ) : ਬਾਬਾ ਬਕਾਲਾ ਸਾਹਿਬ ਦੇ ਨਵੇ ਡੀ ਐਸ ਪੀ ਅਰੁਣ ਸ਼ਰਮਾ ਨੇ ਆਪਣਾ ਚਾਰਜ਼ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੋਕੇ ਡੀ ਐਸ ਪੀ ਸ੍ਰੀ ਅਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਥ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਨਾ ਉਨਾਂ ਦੀ ਪਹਿਲ ਹੋਵੇਗੀ। ਉਨਾਂ ਕਿਹਾ ਕਿ ਜੁਰਮ ਨੂੰ ਠੱਲ ਪਾਉਂਣ ਲਈ ਲੋਕਾਂ ਅਤੇ ਪੁਲਿਸ ਦਾ ਆਪਸੀ ਤਾਲਮੇਲ ਹੋਣਾ ਜਾਰੂਰੀ ਹੈ ਤਾਂ ਹੀ ਜੁਰਮ ਨੂੰ ਠੱਲ ਪਾਈ ਜਾ ਸਕਦੀ ਹੈ।
ਉਨਾਂ ਕਿਹਾ ਕਿ ਅੱਜ ਤੋਂ ਹੀ ਆਪਣੀ ਟੀਮ ਦੇ ਨਾਲ ਇਲਾਕੇ ‘ਚ ਕ੍ਰਾਈਮ ਦੇ ਵਿਰੁਧ ਕੰਮ ਸ਼ੁਰੂ ਕਰ ਦੇਣਗੇ। ਉੱਥੇ ਹੀ ਉਹਨਾਂ ਨੇ ਆਉਣ ਵਾਲੇ ਸਰਪੰਚੀ ਇਲੈਕਸ਼ਨ ਨੂੰ ਲੈ ਕੇ ਕਿਹਾ ਕਿ ਚੋਣਾ ਪੂਰੇ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ ਤੇ ਅਸਲਾ ਧਾਰਕਾਂ ਨੂੰ ਅਸਲਾ ਲਾਇਸੰਸ ਜਮਾ ਕਰਾਉਣ ਦੀਆਂ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ।