Uncategorizedताज़ा खबरधार्मिकपंजाब

ਬਸਤੀ ਸ਼ੇਖ ਵਿੱਚ ਸਜਾਇਆ ਗਿਆ ਅਲੋਕਿਕ ਨਗਰ ਕੀਰਤਨ

ਜਲੰਧਰ 25 ਨਵੰਬਰ (ਹਰਜਿੰਦਰ ਸਿੰਘ) : ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦਿਵਸ ਮੌਕੇ ਸਮੂਹ ਸਿੰਘ ਸਭਾਵਾਂ ਧਰਮਿਕ ਜਥੇਬੰਦੀਆਂ , ਸੇਵਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਸਤੀ ਸ਼ੇਖ ਤੋਂ ਅੱਜ 24 ਨਵੰਬਰ ਨੂੰ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਹੈਡ ਗ੍ਰੰਥੀ ਸਾਹਿਬ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ।ਇਸ ਤੋਂ ਬਾਅਦ ਮਹਾਨ ਨਗਰ ਕੀਰਤਨ ਆਰੰਭ ਹੋਇਆ।

ਇਹ ਨਗਰ ਕੀਰਤਨ ਅੱਜ ਦੁਪਹਿਰ 4.00 ਵਜੇ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ) ਤੋਂ ਰਵਾਨਾ ਹੋਇਆ।

ਇਸ ਮੌਕੇ ਗੁਰੂ ਨਾਨਕ ਦੇਵ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਗੁਰੂ ਗ੍ਰੰਥ ਸਹਿਬ ਜੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਤੋਂ ਪਹਿਲਾਂ ਗ੍ਰੰਥੀ ਵੱਲੋਂ ਨਗਰ ਕੀਰਤਨ ਦੀ ਆਰੰਭ ਦੀ ਅਰਦਾਸ ਕੀਤੀ ਗਈ।ਇਸ ਤੋਂ ਬਾਅਦ ਮਹਾਨ ਨਗਰ ਕੀਰਤਨ ਆਰੰਭ ਹੋਇਆ।

ਇਸ ਦੌਰਾਨ ਪੂਰਾ ਬਸਤੀ ਸ਼ੇਖ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆਇਆ। ਇਸ ਮੌਕੇ ਕਈ ਧਾਰਮਿਕ ਜਥੇਬੰਦੀਆਂ , ਇਸਤਰੀ ਕੀਰਤਨ ਸਤਿਸੰਗ ਸਭਾਵਾਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸੰਗਤਾਂ ਪਾਲਕੀ ਸਾਹਿਬ ਦੇ ਨਾਲ ਨਾਲ ਗੁਰਬਾਣੀ ਦਾ ਜਾਪ ਕਰਦੀਆਂ ‘ ਬੋਲੇ ਸੌ ਨਿਹਾਰ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਗਾਉਂਦੀਆ ਅੱਗੇ ਵਧਦੀਆਂ ਗਈਆਂ ਅਤੇ ਇਸ ਮੌਕੇ ਤੇ ਗਤਕਾ ਪਾਰਟੀ ਵੱਲੋਂ ਵੀ ਨਗਰ ਕੀਰਤਨ ਦੀ ਸ਼ਾਨ ਵਧਾਈ ਗਈ।ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗ੍ਰੀਨ ਐਵੀਨਿਊ ਜੱਥਾ ਕੁਲਵੰਤ ਸਿੰਘ ਨਿਹੰਗ ਵੀ ਨਗਰ ਕੀਰਤਨ ‘ਚ ਸ਼ਾਮਿਲ ਹੋਏ । ਇਸ ਮੌਕੇ ਵੱਖ-ਵੱਖ ਥਾਵਾਂ ਤੇ ਗੁਰੂ ਦੀਆਂ ਸੰਗਤਾਂ ਲਈ ਲੰਗਰ ਦੇ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ।

ਇਹ ਵਿਸ਼ਾਲ ਨਗਰ ਕੀਰਤਨ ਬਸਤੀ ਸ਼ੇਖ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ) ਤੋਂ ਹੁੰਦਾ ਹੋਇਆ ਬਸਤੀ ਸ਼ੇਖ ਬਾਜ਼ਾਰ, ਕੁੜੀਆਂ ਦੇ ਸਕੂਲ, ਗੁਰਦੁਆਰਾ ਛੇਵੀ ਪਾਤਸ਼ਾਹ ਤੋਂ ਸਾਹਮਣੇ ਤੋਂ ਹੁੰਦਾ ਹੋਇਆ, ਗੁਲਾਬੀਆ ਮਹੱਲਾ ,ਵੈਲਕਮ ਪੰਜਾਬ ਦੇ ਦਫਤਰ ਤੋਂ ਬਾਹਰੋਂ ਹੁੰਦਾ ਹੋਇਆ ,ਸਬਰਵਾਲ ਸਵੀਟ ਸ਼ਾਪ , ਕੋਟ ਮਹੱਲਾ , ਪੰਜਾਬ ਪਬਲਿਕ ਸਕੂਲ ਅਤੇ ਸੂਦ ਹਸਪਤਾਲ ਤੋਂ ਬਾਹਰੋਂ ਹੁੰਦਾ ਹੋਇਆ ਵਾਪਸ ਗੁਰੂਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ।

ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀ ਤੋਂ ਵੀ ਸੰਗਤਾਂ ਵਾਸਤੇ ਚਾਹ ਦਾ ਲੰਗਰ ਤਿਆਰ ਕੀਤਾ ਗਿਆ ।

ਨਵਜੋਤ ਸਿੰਘ ਮਾਲਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੰਗਤਾਂ ਵਾਸਤੇ ਪ੍ਰਸ਼ਾਦੇ ਦਾ ਲੰਗਰ ਤਿਆਰ ਕੀਤਾ ।

 

ਸੰਨੀ ਤੇ ਨੰਨੀ ਬਤਰਾ ਨੇ ਵੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਗਤਾਂ ਵਾਸਤੇ ਲੰਗਰ ਲਗਾ ਕੇ ਗੁਰੂ ਸਾਹਿਬ ਦੀਆ ਖੁਸ਼ੀਆਂ ਪ੍ਰਾਪਤ ਕੀਤੀਆਂ ।

ਸਾਰੇ ਧਰਮਾਂ ਦੀ ਏਕਤਾ ਦਿਖਾਉਂਦੇ ਹੋਏ ਭਗਵਾਨ ਮੰਦਿਰ ਬਸਤੀ ਸ਼ੇਖ ਵਲੋਂ ਵੀ ਮਿਠਿਆਈ ਦਾ ਲੰਗਰ ਲਗਾ ਕੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਤੇ ਭਗਵਾਨ ਮੰਦਿਰ ਦੇ ਪ੍ਰਧਾਨ ਸੁਨੀਲ ਕੁਮਾਰ ਮਾਲਟੂ ਜੁਲਕਾ ਤੇ ਸੁਰਿੰਦਰ ਕੁਮਾਰ ਪੱਪੂ ਜੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਚੁੰਨੀ ਪਾ ਕੇ ਸਨਮਾਨਿਤ ਕੀਤਾ।

ਇਸ ਮੌਕੇ ਆਪ MP ਸੁਸ਼ੀਲ ਕੁਮਾਰ ਰਿੰਕੂ ਵੀ ਆਪਣੇ ਸਾਥੀਆਂ ਨਾਲ ਨਗਰ ਕੀਰਤਨ ਵਿਚ ਹਾਜਰ ਹੋਏ ਅਤੇ ਆਪਣੇ ਹੱਥਾਂ ਨਾਲ ਲੰਗਰ ਵਰਤਾਣ ਦੀ ਸੇਵਾ ਕੀਤੀ ਅਤੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।

ਇਸ ਮੌਕੇ ਸਾਬਕਾ ਕੋਸਲਰ ਸ. ਮਨਜੀਤ ਸਿੰਘ ਟੀਟੂ ,ਹਰਜੀਤ ਸਿੰਘ ਬਾਬਾ , ਪਰਵਿੰਦਰ ਸਿੰਘ ਗੱਗੂ ,ਤਰਲੋਚਨ ਸਿੰਘ ਛਾਬੜਾ , ਗੁਰਜੀਤ ਸਿੰਘ ਪੋਪਲੀ , ਅਮਰਪ੍ਰੀਤ ਸਿੰਘ ਰਿੰਕੂ ,ਇੰਦਰਜੀਤ ਬੱਬਰ , ਸੁਖਜਿੰਦਰ ਸਿੰਘ ਅਲੱਗ ,

ਗੁਰਸ਼ਰਨ ਸਿੰਘ ਸ਼ਨੂੰ, ਅਮਨਦੀਪ ਸਿੰਘ ਦੀਪੂ , ਜਯੋਤੀ ਟੰਡਨ , ਲਵਲੀ ਥਾਪਰ , ਪੰਕਜ ਬਾਬਾ , ਨਰਿੰਦਰ ਨੰਦਾ , ਪ੍ਰਿਤਪਾਲ ਸਿੰਘ ਲੱਕੀ , ਮਣੀ ਨਿਹੰਗ , ਪ੍ਰਿੰਸ ਨਿਹੰਗ, ਗੁਰਮੀਤ ਸਿੰਘ ਮੀਤ ਹਾਜ਼ਰ ਸਨ।

Related Articles

Leave a Reply

Your email address will not be published.

Back to top button